ਸੇਵਾ ਕਰਨ ਦੀ ਉਮਰ ‘ਚ ਮਾਂ ਨਾਲ ਕੀਤੀ ਕੁੱਟਮਾਰ, ਗਹਿਣੇ ਤੇ ਪੈਸੇ ਖੋਹ ਕੇ ਘਰੋਂ ਕੱਢਿਆ

ਸੇਵਾ ਕਰਨ ਦੀ ਉਮਰ ‘ਚ ਮਾਂ ਨਾਲ ਕੀਤੀ ਕੁੱਟਮਾਰ, ਗਹਿਣੇ ਤੇ ਪੈਸੇ ਖੋਹ ਕੇ ਘਰੋਂ ਕੱਢਿਆ

ਅਬੋਹਰ (ਵੀਓਪੀ ਬਿਊਰੋ) ਇੱਕ ਮਾਂ ਨੌ ਮਹੀਨੇ ਬੱਚੇ ਨੂੰ ਆਪਣੇ ਪੇਟ ਵਿੱਚ ਰੱਖਦੀ ਹੈ, ਆਪਣਾ ਦੁੱਧ ਪਿਆ ਕੇ ਉਸਨੂੰ ਵੱਡਾ ਕਰਦੀ ਹੈ। ਆਸ ਕਰਦੀ ਹੈ ਬੁਢਾਪੇ ਵੇਲੇ ਉਹੀ ਬੱਚਾ ਉਸਦਾ ਸਾਰਥੀ ਬਣੇਗਾ।ਦੁੱਖ-ਸੁੱਖ ਵਿੱਚ ਉਹਦੇ ਨਾਲ ਖੜੇਗਾ ਪਰ ਜਦ ਇਹੋ ਜਿਹੀ ਔਲਾਦ ਕਿਸੇ ਦੀ ਸਕੀ ਨਾ ਹੋਵੇ ਤਾਂ ਉਸ ਮਾਂ ਲਈ ਇਸ ਤੋਂ ਵੱਡਾ ਨਰਕ ਕੀ ਹੋ ਸਕਦਾ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁੱਤ ਕਪੁੱਤ ਬਣ ਗਏ ਅਤੇ ਜਿਸ ਸਮੇਂ ਵਿੱਚ ਬੁੱਢੀ ਮਾਂ ਨੂੰ ਆਪਣੀ ਪੁੱਤਾਂ ਦੀ ਵੱਧ ਲੋੜ ਸੀ, ਉਸੇ ਸਮੇਂ ਵਿੱਚ ਕਪੁੱਤਾਂ ਨੇ ਆਪਣੀ ਮਾਂ ਦੀ ਉਹ ਹਾਲਤ ਕੀਤੀ ਹੈ, ਜਿਸ ਬਾਰੇ ਸੁਣ ਕੇ ਰੱਬ ਦਾ ਵੀ ਦਿਲ ਕੰਬ ਜਾਵੇ।


ਅਬੋਹਰ ‘ਚ ਦੋ ਪੁੱਤਰਾਂ ਨੇ ਬਜ਼ੁਰਗ ਮਾਂ ਦੀ ਕੁੱਟਮਾਰ ਕੀਤੀ ਹੈ। ਇੰਨਾ ਹੀ ਨਹੀਂ ਦੋਵਾਂ ਨੇ ਬਜ਼ੁਰਗ ਮਾਂ ਕੋਲੋਂ 50 ਹਜ਼ਾਰ ਰੁਪਏ ਅਤੇ ਗਹਿਣੇ ਵੀ ਖੋਹ ਲਏ। ਇਸ ਤੋਂ ਬਾਅਦ ਦੋਵਾਂ ਨੇ ਬਜ਼ੁਰਗ ਨੂੰ ਘਰੋਂ ਬਾਹਰ ਕੱਢ ਕੇ ਆਪਣੀ ਭੈਣ ਦੇ ਘਰ ਸੁੱਟ ਦਿੱਤਾ।


ਅਬੋਹਰ ਦੇ ਨਜ਼ਦੀਕੀ ਪਿੰਡ ਅਰਨੀਵਾਲਾ ‘ਚ ਜ਼ਮੀਨ ਨੂੰ ਲੈ ਕੇ ਇਕ ਬਜ਼ੁਰਗ ਔਰਤ ਦੀ ਉਸ ਦੇ ਪੁੱਤਰਾਂ ਨੇ ਕੁੱਟਮਾਰ ਕਰਕੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਅਤੇ 50 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਦੋਵੇਂ ਮੁਲਜ਼ਮ ਬਜ਼ੁਰਗ ਨੂੰ ਉਸ ਦੀ ਲੜਕੀ ਦੇ ਘਰ ਸੁੱਟ ਕੇ ਫ਼ਰਾਰ ਹੋ ਗਏ। ਬੇਟੀ ਨੇ ਬਜ਼ੁਰਗ ਔਰਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਹੈ।

ਹਸਪਤਾਲ ਵਿੱਚ ਦਾਖ਼ਲ ਸੰਤੋ ਬਾਈ (65) ਨੇ ਦੱਸਿਆ ਕਿ ਉਸ ਕੋਲ ਕਰੀਬ 4 ਕਨਾਲ 9 ਮਰਲੇ ਜ਼ਮੀਨ ਹੈ। ਜ਼ਮੀਨ ਉਸ ਦੇ ਨਾਂ ’ਤੇ ਹੈ। ਉਸ ਦੇ ਦੋਵੇਂ ਪੁੱਤਰ ਉਸ ਦੀ ਜ਼ਮੀਨ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਇਸ ਲਈ ਉਹ ਕਈ ਵਾਰ ਉਸ ਨੂੰ ਸਾਰਾ ਦਿਨ ਖਾਣਾ ਵੀ ਨਹੀਂ ਦਿੰਦੇ ਅਤੇ ਉਸ ਨੂੰ ਖਾਣਾ ਦੇਣ ਦੀ ਬਜਾਏ ਜ਼ਮੀਨ ਉਸ ਦੇ ਨਾਂ ਕਰਵਾਉਣ ਦੀ ਗੱਲ ਕਰਦੇ ਹਨ।

ਬਜ਼ੁਰਗ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਦੋ ਪੁੱਤਰਾਂ ਨੇ ਉਸ ਨੂੰ ਸਾਰਾ ਦਿਨ ਚਾਹ ਨਹੀਂ ਦਿੱਤੀ ਅਤੇ ਜਦੋਂ ਉਸ ਨੇ ਚਾਹ ਮੰਗੀ ਤਾਂ ਉਸ ਦੇ ਲੜਕੇ, ਨੂੰਹ ਅਤੇ ਪੋਤੇ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਕੰਨਾਂ ‘ਚੋਂ ਪਾਈਆਂ ਸੋਨੇ ਦੀਆਂ ਵਾਲੀਆਂ ਲਾਹ ਦਿੱਤੀਆਂ ਅਤੇ ਉਸ ਕੋਲੋਂ ਕਰੀਬ 50 ਹਜ਼ਾਰ ਰੁਪਏ ਵੀ ਖੋਹ ਲਏ ਗਏ। ਉਹ ਉਸ ਨੂੰ ਉਸ ਦੀ ਲੜਕੀ ਕੋਲ ਪਿੰਡ ਢਾਣੀ ਨਈਆਂਵਾਲੀ ਛੱਡ ਕੇ ਭੱਜ ਗਏ।

error: Content is protected !!