ਕਾਂਗਰਸ ‘ਚ ਸ਼ਾਮਲ ਹੋਣਗੇ ਕਨ੍ਹਈਆ ਮਿੱਤਲ, ‘ਜੋ ਰਾਮ ਕੋ ਲਾਏ ਹੈ ਹਮ ਉਨ ਕੋ ਲਾਏਂਗੇ’ ਨਾਲ ਹੋਏ ਸੀ ਮਸ਼ਹੂਰ

ਕਾਂਗਰਸ ‘ਚ ਸ਼ਾਮਲ ਹੋਣਗੇ ਕਨ੍ਹਈਆ ਮਿੱਤਲ, ‘ਜੋ ਰਾਮ ਕੋ ਲਾਏ ਹੈ ਹਮ ਉਨ ਕੋ ਲਾਏਂਗੇ’ ਨਾਲ ਹੋਏ ਸੀ ਮਸ਼ਹੂਰ

ਜਲੰਧਰ/ਨਵੀਂ ਦਿੱਲੀ (ਸੁੱਖ ਸੰਧੂ)’ ਜੋ ਰਾਮ ਕੋ ਲਾਏ ਹੈ, ਹਮ ਉਨ ਕੋ ਲਾਏ ਗਏ’ ਭਜਨ ਗਾ ਕੇ ਮਸ਼ਹੂਰ ਹੋਣ ਵਾਲੇ ਕਨ੍ਹਈਆ ਮਿੱਤਲ ਨੇ ਅੱਜ ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਅਜਿਹਾ ਐਲਾਨ ਕਰ ਦਿੱਤਾ ਹੈ, ਜਿਸ ਦੇ ਨਾਲ ਹਰ ਕੋਈ ਹੈਰਾਨ ਰਹਿ ਗਿਆ ਹੈ। ਕਨ੍ਹਈਆ ਮਿੱਤਲ ਨੇ ਅੱਜ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਐਲਾਨ ਕਰ ਦਿੱਤਾ ਹੈ ਕਿ ਉਹ ਜਲਦ ਹੀ ਕਾਂਗਰਸ ਵਿੱਚ ਸ਼ਾਮਲ ਹੋਣਗੇ।


ਇਸ ਦੇ ਨਾਲ ਹੀ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਉਹ ਕਿਸੇ ਸੀਟ ਤੋਂ ਚੋਣਾਂ ਵੀ ਲੜ ਸਕਦੇ ਹਨ। ਇਸ ਦੌਰਾਨ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਭਾਜਪਾ ਨੇ ਕਨ੍ਹਈਆ ਮਿੱਤਲ ਨੂੰ ਚੋਣ ਲੜਨ ਲਈ ਟਿਕਟ ਨਹੀਂ ਦਿੱਤੀ ਇਸ ਲਈ ਭਾਜਪਾ ਤੋਂ ਨਾਰਾਜ਼ ਕਨ੍ਹਈਆ ਮਿੱਤਲ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ।


ਕਨ੍ਹਈਆ ਮਿੱਤਲ ਨੇ ਕਿਹਾ ਕਿ ਉਹ ਕਦੇ ਵੀ ਭਾਜਪਾ ਦੇ ਨਾਲ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਨੇ ਕਦੇ ਵੀ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਵੱਲੋਂ ਚੋਣ ਪ੍ਰਚਾਰ ਕਰਦੇ ਹੋਏ ਭਾਜਪਾ ਨੂੰ ਵੋਟ ਪਾਉਣ ਲਈ ਅਪੀਲ ਕੀਤੀ ਸੀ। ਕਨ੍ਹਈਆ ਮਿੱਤਲ ਨੇ ਕਿਹਾ ਕਿ ਉਹ ਤਾਂ ਸਿਰਫ ਤੇ ਸਿਰਫ ਸਨਾਤਨ ਧਰਮ ਅਤੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਕਿਸੇ ਵੀ ਪਾਰਟੀ ਵਿੱਚ ਜਾਣਾ ਪਵੇ ਇਹ ਅਹਿਮੀਅਤ ਨਹੀਂ ਰੱਖਦਾ।


ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਹੀ ਸਿਰਫ ਸਨਾਤਨ ਧਰਮ ਨੂੰ ਅੱਗੇ ਲੈਕੇ ਨਹੀਂ ਜਾਣਾ ਇਸ ਲਈ ਹੋਰਨਾਂ ਪਾਰਟੀਆਂ ਨੂੰ ਅੱਗੇ ਆਉਣਾ ਪਵੇਗਾ ਅਤੇ ਉਹ ਜੇਕਰ ਕਾਂਗਰਸ ਵਿੱਚ ਸ਼ਾਮਲ ਹੁੰਦੇ ਹਨ ਤਾਂ ਕਾਂਗਰਸ ਵਿੱਚ ਸ਼ਾਮਲ ਹੋ ਕੇ ਸਨਾਤਨ ਧਰਮ ਦਾ ਹੀ ਪ੍ਰਚਾਰ ਕਰਨਗੇ।

error: Content is protected !!