ਸਕੂਲ ਜਾਣ ਤੋਂ ਇਨਕਾਰ ਕੀਤਾ ਤਾਂ ਮਾਂ ਨੇ ਲਵਾ ਦਿੱਤੀ ਚਿਕਨ ਫਰਾਈ ਦੀ ਰੇਹੜੀ, ਮੁੰਡੇ ਨੇ ਵੀ ਕਮਾ ਲਏ ਕਰੋੜਾਂ

ਜਦੋਂ ਬੱਚੇ ਸਕੂਲ ਜਾਣ ਤੋਂ ਡਰਦੇ ਹਨ ਤਾਂ ਅਕਸਰ ਮਾਪੇ ਉਨ੍ਹਾਂ ਨੂੰ ਪੜ੍ਹਾਈ ਲਈ ਮਜਬੂਰ ਕਰ ਦਿੰਦੇ ਹਨ। ਜੇਕਰ ਬੱਚੇ ਫਿਰ ਵੀ ਨਹੀਂ ਮੰਨਣ ਤਾਂ ਮਾਪੇ ਅਕਸਰ ਕਹਿੰਦੇ ਹਨ ਕਿ ਉਹ ਹੱਥੀਂ ਕਮਾ ਕੇ ਵੇਖਣ, ਫਿਰ ਹੀ ਸਮਝ ਆਵੇਗੀ। ਹਾਲ ਹੀ ‘ਚ ਚੀਨ ਦੇ ਝੇਜਿਆਂਗ ਸੂਬੇ ਦੇ ਜਿਆਕਸਿੰਗ ‘ਚ ਡੇਂਗ ਨਾਂ ਦੀ ਔਰਤ ਨੇ ਆਪਣੇ ਬੇਟੇ ਨਾਲ ਅਜਿਹਾ ਹੀ ਕੀਤਾ।

ਡੇਂਗ ਦਾ 17 ਸਾਲਾ ਬੇਟਾ ਸ਼ੇਨ ਸਕੂਲ ਵਿਚ ਕੋਈ ਦਿਲਚਸਪੀ ਨਹੀਂ ਲੈ ਰਿਹਾ ਸੀ ਅਤੇ ਉਹ ਟੈਸਟਾਂ ਵਿਚ ਵੀ ਫੇਲ ਹੋ ਰਿਹਾ ਸੀ। ਜਦੋਂ ਡੇਂਗ ਨੇ ਉਸ ਨੂੰ ਸਿੱਖਿਆ ਦੇ ਮਹੱਤਵ ਬਾਰੇ ਝਿੜਕਿਆ, ਤਾਂ ਸ਼ੇਨ ਨੇ ਸਪੱਸ਼ਟ ਕੀਤਾ ਕਿ ਉਸ ਨੂੰ ਸਕੂਲ ਜਾਣਾ ਬੇਕਾਰ ਲੱਗਦਾ ਹੈ। ਇਸ ਤੋਂ ਨਾਰਾਜ਼ ਹੋ ਕੇ ਡੇਂਗ ਨੇ ਉਸ ਨੂੰ ਅਸਲ ਜ਼ਿੰਦਗੀ ਦੇ ਸੰਘਰਸ਼ ਨੂੰ ਸਮਝਾਉਣ ਦਾ ਫੈਸਲਾ ਕੀਤਾ ਅਤੇ ਉਸ ਨੂੰ ਆਪਣੇ ਚਿਕਨ ਫਰਾਈ ਸਟਾਲ ‘ਤੇ ਬਿਠਾ ਦਿੱਤਾ।ਡੇਂਗ ਨੇ ਸੋਚਿਆ ਕਿ ਸਖ਼ਤ ਮਿਹਨਤ ਕਰਨ ਨਾਲ ਸ਼ੇਨ ਸਿੱਖਿਆ ਦੇ ਮਹੱਤਵ ਨੂੰ ਸਮਝ ਸਕੇਗਾ। ਪਰ 10 ਦਿਨਾਂ ‘ਚ ਸ਼ੇਨ ਨੇ 10,000 ਯੂਆਨ (ਕਰੀਬ 1.17 ਲੱਖ ਰੁਪਏ) ਕਮਾ ਲਏ, ਜਿਸ ਨੇ ਡੇਂਗ ਨੂੰ ਹੈਰਾਨ ਕਰ ਦਿੱਤਾ। ਸ਼ੇਨ ਨੇ ਸਵੇਰੇ 9 ਵਜੇ ਖਾਣਾ ਬਣਾਉਣਾ ਸ਼ੁਰੂ ਕੀਤਾ, ਸ਼ਾਮ 4 ਵਜੇ ਸਟਾਲ ਲਗਾਉਣ ਲਈ 13 ਕਿਲੋਮੀਟਰ ਦਾ ਸਫ਼ਰ ਕੀਤਾ ਅਤੇ ਸਾਰੀ ਰਾਤ ਚਿਕਨ ਵੇਚਦਾ, ਸਵੇਰੇ 3 ਵਜੇ ਘਰ ਪਰਤਦਾ ਸੀ।

ਸ਼ੇਨ ਨੇ ਕੰਮ ਦੀ ਵਚਨਬੱਧਤਾ ਕਾਰਨ ਸਕੂਲ ਛੱਡ ਦਿੱਤਾ ਹੈ। ਡੇਂਗ ਨੇ ਕਿਹਾ ਕਿ ਉਸ ਨੇ ਆਪਣੇ ਬੇਟੇ ਨੂੰ ਸਕੂਲ ਬਾਰੇ ਸਮਝਾਇਆ, ਪਰ ਸ਼ੇਨ ਨੇ ਆਪਣੇ ਫੈਸਲੇ ‘ਤੇ ਕਾਇਮ ਰਹਿਣ ਦਾ ਫੈਸਲਾ ਕੀਤਾ। ਡੇਂਗ ਦਾ ਕਹਿਣਾ ਹੈ ਕਿ ਮਾਪੇ ਸਿਰਫ ਸਮਰਥਨ ਕਰ ਸਕਦੇ ਹਨ; ਉਸ ਦੇ ਪੁੱਤਰ ਦੀ ਖੁਸ਼ੀ ਅਤੇ ਸਿਹਤ ਉਸ ਦੀ ਪਹਿਲ ਹੈ।

ਇਹ ਘਟਨਾ ਮੇਨਲੈਂਡ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਇੱਕ ਵੀਬੋ ਯੂਜ਼ਰ ਨੇ ਲਿਖਿਆ, “ਜੇਕਰ ਕਿਸੇ ਨੂੰ ਪੜ੍ਹਾਈ ਵਿੱਚ ਰੁਚੀ ਨਹੀਂ ਹੈ, ਤਾਂ ਉਹ ਹੋਰ ਰਸਤੇ ਵੀ ਅਪਣਾ ਸਕਦਾ ਹੈ। ਸਕੂਲ ਹੀ ਜ਼ਿੰਦਗੀ ਜਿਊਣ ਦਾ ਰਾਹ ਨਹੀਂ ਹੈ।” ਇਕ ਹੋਰ ਉਪਭੋਗਤਾ ਨੇ ਟਿੱਪਣੀ ਕੀਤੀ, “ਸ਼ੇਨ ਪੂਰੀ ਤਰ੍ਹਾਂ ਵਪਾਰਕ ਦਿਮਾਗ ਵਾਲਾ ਹੋ ਸਕਦਾ ਹੈ, ਪਰ ਉਹ ਇੱਕ ਮਿਹਨਤੀ ਹੈ।”

error: Content is protected !!