ਚੋਣਾਂ ਤੋਂ ਪਹਿਲਾਂ ਕਾਂਗਰਸ-AAP ਗਠਜੋੜ ਟੁੱਟਿਆ… ਭਾਜਪਾ ਵੀ ਸਰਕਾਰ ਬਣਾਉਣ ‘ਚ ਲੱਗ ਰਹੀ ਨਾਕਾਮ

ਚੋਣਾਂ ਤੋਂ ਪਹਿਲਾਂ ਕਾਂਗਰਸ-AAP ਗਠਜੋੜ ਟੁੱਟਿਆ… ਭਾਜਪਾ ਵੀ ਸਰਕਾਰ ਬਣਾਉਣ ‘ਚ ਲੱਗ ਰਹੀ ਨਾਕਾਮ


ਵੀਓਪੀ ਬਿਊਰੋ -ਹਰਿਆਣਾ ਵਿਧਾਨ ਸਭਾ ਚੋਣਾਂ ਪੰਜ ਅਕਤੂਬਰ ਨੂੰ ਹੋਣ ਜਾ ਰਹੀਆਂ ਨੇ। ਇਸੇ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਪੂਰੀ ਜੋਰ ਅਜਮਾਈਸ਼ ਸ਼ੁਰੂ ਕੀਤੀ ਹੋਈ ਹੈ। ਇਸ ਦੌਰਾਨ ਕਿਆਸ ਅਰਾਈਆ ਲਾਈਆ ਜਾ ਰਹੀਆਂ ਸਨ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਗਠਜੋੜ ਕਰਕੇ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਉੱਤੇ ਚੋਣਾਂ ਲੜ ਸਕਦੀਆਂ ਹਨ ਪਰ ਕੱਲ ਇਹਨਾਂ ਦੀਆਂ ਉਮੀਦਾਂ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਕਾਂਗਰਸ ਵੱਲੋਂ ਐਲਾਨੇ 41 ਉਮੀਦਵਾਰਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਆਪਣੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਕੇ ਕਾਂਗਰਸ ਨੂੰ ਝਟਕਾ ਦੇ ਦਿੱਤਾ ਹੈ।

 

 


ਇਹਨਾਂ 20 ਸੀਟਾਂ ਵਿੱਚੋਂ 12 ਸੀਟਾਂ ਉਹ ਹਨ, ਜਿੱਥੇ ਕਾਂਗਰਸ ਨੇ ਪਹਿਲਾ ਹੀ ਉਮੀਦਵਾਰ ਖੜੀ ਕੀਤੇ ਹੋਏ ਹਨ। ਉਹਨਾਂ ਸੀਟਾਂ ਉੱਤੇ ਹੀ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਖੜੇ ਕਰਕੇ ਇਹ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਵਿਚਕਾਰ ਸਿੱਧੇ ਤੌਰ ਤੇ ਬਣਾ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਗੱਲ ਕੀਤੀ ਜਾਵੇ ਭਾਜਪਾ ਦੀ ਤਾਂ ਭਾਜਪਾ ਇਸ ਵਾਰ ਹਰਿਆਣਾ ਵਿੱਚ ਆਪਣੀ ਸਰਕਾਰ ਲਿਆਉਣ ਵਿੱਚ ਨਾਕਾਮ ਲੱਗ ਰਹੀ ਹੈ।


ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੀ ਜੋ ਹਾਲਤ ਇਸ ਸਮੇਂ ਹਰਿਆਣਾ ਵਿੱਚ ਹੈ ਉਹ ਬਹੁਮਤ ਤੋਂ ਕਾਫੀ ਦੂਰ ਰਹਿ ਸਕਦੀ ਹੈ। ਇਸ ਦੇ ਲਈ ਭਾਜਪਾ ਵਰਕਰ ਕਈ ਸੀਨੀਅਰ ਨੇਤਾਵਾਂ ਨੂੰ ਦੋਸ਼ੀ ਠਹਿਰਾ ਰਹੇ ਹਨ ਪਰ ਜੋ ਵੀ ਹੋਵੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਦੌਰਾਨ ਜੋ ਖਬਰ ਅਹਿਮਦ ਰੱਖ ਰਹੀ ਹੈ ਉਹ ਇਹ ਹੈ ਕਿ ਹਰਿਆਣਾ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗਠਜੋੜ ਫਿਲਹਾਲ ਹੋਣ ਦਾ ਦਿਖਾਈ ਨਹੀਂ ਦੇ ਰਿਹਾ।

error: Content is protected !!