ਸਖਤ ਮਿਹਨਤ ਕਰ ਗ਼ਰੀਬ ਪਰਿਵਾਰ ਦਾ ਨੌਜਵਾਨ ਲੈਫ਼ਟੀਨੈਂਟ ਹੋਇਆ ਭਰਤੀ !,ਪਰਿਵਾਰ ‘ਚ ਖੁਸ਼ੀ ਦਾ ਮਾਹੌਲ,  ਖੁਸ਼ੀ ’ਚ ਪਿਤਾਂ ਦੇ ਨਹੀਂ ਰੁਕ ਰਹੇ ਹੰਝੂ

ਪਰਵਾਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਨੌਜਵਾਨ ਆਏ ਦਿਨ ਵਿਦੇਸ਼ਾਂ ਵੱਲ ਰੁਖ ਕਰਦੇ ਜਾ ਰਹੇ ਹਨ। ਉੱਥੇ ਹੀ ਅੰਮ੍ਰਿਤਸਰ ਦੇ ਹਲਕਾ ਰਾਜਾ ਸਾਂਸੀ ਦੇ ਪਿੰਡ ਮਾਨਾਵਾਲਾ ਦੇ ਇੱਕ ਜਵਾਨ ਪੰਜਾਬ ਚ ਹੀ ਰਹਿ ਸਖਤ ਮਿਹਨਤ ਕੀਤੀ। ਦਿਨ ਰਾਤ ਪੜ੍ਹਾਈ ਤੇ ਲਗਨ ਤੋਂ ਬਾਅਦ ਮਨਿੰਦਰ ਪਾਲ ਸਿੰਘ ਫੌਜ ਦੇ ਵਿੱਚ ਲੈਫਟੀਨੈਂਟ ਵਜੋਂ ਭਰਤੀ ਹੋਇਆ।

ਇਹ ਮੁਕਾਮ ਹਾਸਲ ਕਰ ਕੇ ਨੌਜਵਾਨ ਨੇ ਪਿੰਡ ਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।  ਮਨਿੰਦਰਪਾਲ ਦਾ ਪਿੰਡ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ’ਤੇ ਗੱਲਬਾਤ ਕਰਦਿਆਂ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਪਹਿਲਾ ਤਾਂ ਬੈਂਗਲੋਰ ਦੇ ਵਿੱਚ 14 ਲੱਖ ਰੁਪਏ ਸਲਾਨਾ ਦੀ ਨੌਕਰੀ ਛੱਡੀ। ਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਉਸ ਨੇ ਆਈਲੈਟਸ ਵੀ ਕਲੀਅਰ ਕਰ ਲਈ ਸੀ, ਬਾਹਰ ਦੀ ਫਾਈਲ ਲਗਾ ਦਿੱਤੀ ਸੀ ਤੇ ਉਸ ਦੇ ਵਿੱਚ ਉਸ ਦੇ 8 ਬੈਂਡ ਵੀ ਆਏ ਸਨ।

ਬੇਸ਼ੱਕ ਬਰਸਾਤ ਹੋ ਰਹੀ ਸੀ ਪਰ ਫਿਰ ਵੀ ਲੋਕਾਂ ਦੇ ਵੱਲੋਂ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। ਹਾਲਾਂਕਿ ਇੱਕ ਵਾਰ ਤਾਂ ਜਦੋਂ ਆਪਣੀ ਸੰਘਰਸ਼ ਨੂੰ ਬਿਆਨ ਕਰ ਰਿਹਾ ਸੀ ਤਾਂ ਉਸ ਸਮੇਂ ਮਨਿੰਦਰ ਪਾਲ ਸਿੰਘ ਦੀਆਂ ਵੀ ਅੱਖਾਂ ’ਚ ਹੰਝੂ ਆ ਗਏ। ਉਸ ਨੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵਿਦੇਸ਼ਾਂ ਦੇ ਵਿੱਚ ਜਾਣ ਦੀ ਥਾਂ ‘ਤੇ ਤੁਸੀਂ ਵੀ ਕੁਝ ਆਪਣੇ ਦੇਸ਼ ਦੇ ਲਈ ਕਰੋ।

error: Content is protected !!