ਮੁੰਡਾ ਨਾ ਹੋਇਆ ਤਾਂ ਕਰਵਾ ਲਿਆ ਦੂਜਾ ਵਿਆਹ, ਪਹਿਲੀ ਘਰਵਾਲੀ ਨੇ ਮਾਰਿਆ ਛਾਪਾ, ਕਰ ਦਿੱਤੇ ਲ+ਹੂ-ਲੂ+ਹਾਣ

 ਅੰਮ੍ਰਿਤਸਰ ਵਿਖੇ ਇਕ ਵਿਅਕਤੀ ਵੱਲੋਂ ਬਿਨਾਂ ਤਲਾਕ ਲਏ ਦੋ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮਜੀਠਾ ਰੋਡ ‘ਤੇ ਸਥਿਤ ਇਕ ਇਲਾਕੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਪਹਿਲਾ ਵਿਆਹ ਪੰਜਾਬ ਵਿਚ ਜਦਕਿ ਦੂਜਾ ਵਿਆਹ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਇਕ ਮਹਿਲਾ ਨਾਲ ਕਰਵਾਇਆ।

ਦੂਜੇ ਵਿਆਹ ਵਾਲੀ ਪਤਨੀ ਨੇ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਆ ਕੇ ਵਿਅਕਤੀ ਦੀ ਪਹਿਲੀ ਪਤਨੀ ਦੇ ਘਰ ਜਾ ਕੇ ਖ਼ੂਬ ਹੰਗਾਮਾ ਕੀਤਾ। ਦੂਜਾ ਵਿਆਹ ਕਰਵਾਉਣ ਦਾ ਕਾਰਨ ਪਹਿਲੀ ਪਤਨੀ ਵਿਚੋਂ ਪੁੱਤਰ ਦਾ ਨਾ ਹੋਣ ਦੱਸਿਆ ਜਾ ਰਿਹਾ ਹੈ, ਜਿਸ ਕਰਕੇ ਉਕਤ ਵਿਅਕਤੀ ਨੇ ਹਿਮਾਚਲ ਵਿਚ ਦੂਜਾ ਵਿਆਹ ਕਰਵਾ ਲਿਆ।

ਉਥੇ ਹੀ ਪਹਿਲੀ ਪਤਨੀ ਨਾਲ ਕੁੱਟਮਾਰ ਵੀ ਕੀਤੀ ਗਈ ਅਤੇ ਉਸ ਨੂੰ ਡੂੰਘੇ ਜ਼ਖ਼ਮ ਦਿੱਤੇ ਗਏ। ਇਹ ਸਾਰੀ ਘਟਨਾ ਉਥੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ।

ਪਹਿਲੀ ਪਤਨੀ ਰੀਤੂ ਵੱਲੋਂ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਰੀਤੂ ਦਾ ਦੋਸ਼ ਹੈ ਕਿ ਪੁਲਸ ਵੱਲੋਂ ਉਸ ਦੇ ਮਾਮਲੇ ਵਿਚ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ।

error: Content is protected !!