ਜੰਮੂ-ਕਸ਼ਮੀਰ ‘ਚ ਮੁੜ ਅੱਤ+ਵਾਦੀ ਹ+ਮ+ਲਾ, 2 ਜਵਾਨ ਸ਼ਹੀਦ, 2 ਗੰਭੀਰ ਜ਼ਖਮੀ

ਜੰਮੂ-ਕਸ਼ਮੀਰ ‘ਚ ਮੁੜ ਅੱਤ+ਵਾਦੀ ਹ+ਮ+ਲਾ, 2 ਜਵਾਨ ਸ਼ਹੀਦ, 2 ਗੰਭੀਰ ਜ਼ਖਮੀ

ਕਿਸ਼ਤਵਾੜ (ਵੀਓਪੀ ਬਿਊਰੋ) ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਡੋਡਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨ ਸਭਾ ਤੋਂ ਕੁਝ ਘੰਟੇ ਪਹਿਲਾਂ ਸ਼ੁੱਕਰਵਾਰ ਸ਼ਾਮ ਨੂੰ ਕਿਸ਼ਤਵਾੜ ‘ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ। ਜਦਕਿ ਦੋ ਜ਼ਖਮੀ ਹੋ ਗਏ ਹਨ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਫਰਾਰ ਹੋਏ ਅੱਤਵਾਦੀਆਂ ਨੂੰ ਮਾਰਨ ਲਈ ਤਲਾਸ਼ੀ ਮੁਹਿੰਮ ਚਲਾਈ ਹੈ।

ਹਮਲੇ ਵਾਲੀ ਥਾਂ ਤੋਂ ਡੋਡਾ ਵਿੱਚ ਪ੍ਰਧਾਨ ਮੰਤਰੀ ਦੀ ਜਨਤਕ ਮੀਟਿੰਗ ਵਾਲੀ ਥਾਂ ਦੀ ਦੂਰੀ ਕਰੀਬ 20 ਕਿਲੋਮੀਟਰ ਹੈ। ਕਿਸ਼ਤਵਾੜ ਵਿੱਚ ਜਿੱਥੇ ਹਮਲਾ ਹੋਇਆ ਉਸ ਤੋਂ ਕਰੀਬ 15 ਕਿਲੋਮੀਟਰ ਦੂਰ ਭਾਜਪਾ ਦੀਆਂ ਦੋ ਰੈਲੀਆਂ ਵੀ ਹੋ ਰਹੀਆਂ ਸਨ।

ਡੋਡਾ ਵਿੱਚ ਪਹਿਲੇ ਪੜਾਅ ਤਹਿਤ 18 ਸਤੰਬਰ ਨੂੰ ਵੋਟਿੰਗ ਹੋਣੀ ਹੈ। ਇਸ ਸਬੰਧੀ ਤਿਆਰੀਆਂ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਇਹ ਮੁਕਾਬਲਾ ਕਿਸ਼ਤਵਾੜ ਜ਼ਿਲ੍ਹੇ ਦੇ ਪਹਾੜੀ ਇਲਾਕੇ ਛਤਰੂ ਵਿੱਚ ਹੋਇਆ। ਸ਼ਨੀਵਾਰ ਨੂੰ ਡੋਡਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨ ਸਭਾ, ਭਾਜਪਾ ਨੇਤਾਵਾਂ ਦੀਆਂ ਰੈਲੀਆਂ ਅਤੇ 18 ਤਰੀਕ ਨੂੰ ਵੋਟਿੰਗ ਦੇ ਮੱਦੇਨਜ਼ਰ ਸੁਰੱਖਿਆ ਬਲ ਪਹਾੜੀ ਇਲਾਕਿਆਂ ‘ਚ ਗਸ਼ਤ ਅਤੇ ਮੋਰਚਾ ਸੰਭਾਲਣ ‘ਚ ਲੱਗੇ ਹੋਏ ਸਨ।

ਇਸ ਦੌਰਾਨ ਦੁਪਹਿਰ ਕਰੀਬ 4 ਵਜੇ ਜਦੋਂ ਸੁਰੱਖਿਆ ਬਲਾਂ ਦਾ ਇਕ ਦਸਤਾ ਚਤਰੂ ਦੇ ਨਈਦ ਪਿੰਡ ‘ਚ ਅੱਗੇ ਵਧਿਆ ਤਾਂ ਇਕ ਥਾਂ ‘ਤੇ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਮੁਕਾਬਲੇ ‘ਚ ਚਾਰ ਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਹੋਰ ਸਿਪਾਹੀਆਂ ਨੇ ਜ਼ਖਮੀ ਸਾਥੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ।

ਜਿੱਥੇ ਦੋ ਨੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਦੋ ਦਾ ਇਲਾਜ ਚੱਲ ਰਿਹਾ ਹੈ। ਇਸ ਮੁੱਦੇ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਫੌਜ ਨੇ ਕਿਹਾ ਕਿ ਇਕ ਠੋਸ ਸੂਚਨਾ ਦੇ ਆਧਾਰ ‘ਤੇ ਚਤਰੂ ‘ਚ ਪੁਲਸ ਦੇ ਨਾਲ ਸਾਂਝਾ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ।

ਇਸ ਤੋਂ ਪਹਿਲਾਂ ਬੁੱਧਵਾਰ 11 ਸਤੰਬਰ ਨੂੰ ਊਧਮਪੁਰ ਜ਼ਿਲੇ ਦੇ ਪਹਾੜੀ ਇਲਾਕੇ ਬਸੰਤਗੜ੍ਹ ‘ਚ ਸੁਰੱਖਿਆ ਬਲਾਂ ਨੇ ਜੈਸ਼ ਦੇ ਦੋ ਅੱਤਵਾਦੀਆਂ ਨੂੰ ਇਕ ਮੁਕਾਬਲੇ ‘ਚ ਮਾਰ ਦਿੱਤਾ ਸੀ। ਪਿਛਲੇ ਮਹੀਨੇ ਵੀ 14 ਅਗਸਤ ਨੂੰ ਡੋਡਾ ਦੇ ਅੱਸਾਰ ਵਿੱਚ ਇੱਕ ਮੁੱਠਭੇੜ ਵਿੱਚ ਫੌਜ ਦਾ ਇੱਕ ਕਪਤਾਨ ਸ਼ਹੀਦ ਹੋ ਗਿਆ ਸੀ। ਇਸ ਮੁਕਾਬਲੇ ‘ਚ ਇਕ ਅੱਤਵਾਦੀ ਵੀ ਮਾਰਿਆ ਗਿਆ, ਜਦਕਿ ਬਾਕੀ ਫਰਾਰ ਹੋ ਗਏ। ਸੂਤਰਾਂ ਮੁਤਾਬਕ ਤਾਜ਼ਾ ਮੁਕਾਬਲਾ ਅੱਸਾਰ ਤੋਂ ਭੱਜੇ ਅੱਤਵਾਦੀਆਂ ਨਾਲ ਹੋਇਆ।

error: Content is protected !!