ਓਲੰਪਿਕ ਤੋਂ ਬਾਅਦ ਡਾਇਮੰਡ ਲੀਗ ‘ਚ ਵੀ ਨੀਰਜ ਚੋਪੜਾ ਹੱਥ ਲੱਗੀ ਨਿਰਾਸ਼ਾ, ਗੋਲਡ ਤੋਂ ਖੂੰਝਿਆ

ਓਲੰਪਿਕ ਤੋਂ ਬਾਅਦ ਡਾਇਮੰਡ ਲੀਗ ‘ਚ ਵੀ ਨੀਰਜ ਚੋਪੜਾ ਹੱਥ ਲੱਗੀ ਨਿਰਾਸ਼ਾ, ਗੋਲਡ ਤੋਂ ਖੂੰਝਿਆ


ਦਿੱਲੀ (ਵੀਓਪੀ ਬਿਊਰੋ) ਭਾਰਤ ਦਾ ਸਟਾਰ ਅਥਲੀਟ ਨੀਰਜ ਚੋਪੜਾ 2024 ਡਾਇਮੰਡ ਲੀਗ ਫਾਈਨਲ ਵਿੱਚ ਜੈਵਲਿਨ ਥਰੋਅ ਈਵੈਂਟ ਦਾ ਖਿਤਾਬ ਜਿੱਤਣ ਤੋਂ ਖੁੰਝ ਗਿਆ। ਫਾਈਨਲ ਮੈਚ ਵਿੱਚ ਨੀਰਜ ਨੂੰ ਦੂਜੇ ਸਥਾਨ ਨਾਲ ਸੰਤੁਸ਼ਟ ਹੋਣਾ ਪਿਆ। ਲਗਾਤਾਰ ਸੱਟ ਨਾਲ ਜੂਝ ਰਹੇ ਨੀਰਜ ਨੇ ਤੀਜੇ ਦੌਰ ‘ਚ ਆਪਣਾ ਸਰਵਸ੍ਰੇਸ਼ਠ ਥਰੋਅ ਕੀਤਾ। ਉਸ ਦਾ ਥਰੋਅ 87.86 ਮੀਟਰ ਸੀ। ਨੀਰਜ ਲਗਾਤਾਰ ਦੂਜੇ ਸਾਲ ਡਾਇਮੰਡ ਲੀਗ ਦੇ ਫਾਈਨਲ ‘ਚ ਦੂਜੇ ਸਥਾਨ ‘ਤੇ ਰਿਹਾ। 2022 ਵਿੱਚ, ਉਸਨੇ ਡਾਇਮੰਡ ਲੀਗ ਫਾਈਨਲ ਦਾ ਖਿਤਾਬ ਜਿੱਤਿਆ।

ਨੀਰਜ ਚੋਪੜਾ ਡਾਇਮੰਡ ਲੀਗ 2024 ਦਾ ਫਾਈਨਲ ਸਿਰਫ਼ ਇੱਕ ਇੰਚ ਨਾਲ ਨਹੀਂ ਜਿੱਤ ਸਕਿਆ। ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 87.87 ਮੀਟਰ ਦੀ ਸਰਵੋਤਮ ਥਰੋਅ ਨਾਲ ਖਿਤਾਬ ਜਿੱਤਿਆ। ਉਸ ਨੇ ਇਹ ਥਰੋਅ ਆਪਣੇ ਪਹਿਲੇ ਹੀ ਗੇੜ ਵਿੱਚ ਕੀਤਾ ਸੀ। 6 ਕੋਸ਼ਿਸ਼ਾਂ ‘ਚ ਨੀਰਜ ਨੇ ਤਿੰਨ ਵਾਰ 85 ਮੀਟਰ ਤੋਂ ਜ਼ਿਆਦਾ ਥਰੋਅ ਕੀਤੀ ਪਰ ਉਹ ਪੀਟਰਸ ਨੂੰ ਪਿੱਛੇ ਨਹੀਂ ਛੱਡ ਸਕੇ। ਫਾਈਨਲ ਗੇੜ ਵਿੱਚ ਨੀਰਜ ਦਾ ਥਰੋਅ 86.46 ਮੀਟਰ ਰਿਹਾ ਜਦਕਿ ਪੀਟਰਸ ਨੇ 87.86 ਮੀਟਰ ਥਰੋਅ ਕੀਤਾ। ਜਰਮਨੀ ਦਾ ਵੇਬਰ 85.97 ਮੀਟਰ ਦੀ ਸਰਵੋਤਮ ਥਰੋਅ ਨਾਲ ਤੀਜੇ ਸਥਾਨ ‘ਤੇ ਰਿਹਾ।

 

 


26 ਸਾਲਾ ਐਂਡਰਸਨ ਪੀਟਰਸ ਨੇ ਪਹਿਲੀ ਵਾਰ ਡਾਇਮੰਡ ਲੀਗ ਦਾ ਫਾਈਨਲ ਜਿੱਤਿਆ ਹੈ। ਉਸ ਨੇ ਪਿਛਲੇ ਮਹੀਨੇ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉੱਥੇ ਹੀ ਨੀਰਜ ਚੋਪੜਾ ਦੇ ਖਾਤੇ ‘ਚ ਚਾਂਦੀ ਆਈ। ਪੀਟਰਸ ਦੋ ਵਾਰ ਵਿਸ਼ਵ ਚੈਂਪੀਅਨਸ਼ਿਪ ਜਿੱਤ ਚੁੱਕੇ ਹਨ। ਉਸਨੇ 2019 ਅਤੇ 2022 ਵਿੱਚ ਖਿਤਾਬ ਜਿੱਤਿਆ ਸੀ। ਇਸ ਤੋਂ ਇਲਾਵਾ ਰਾਸ਼ਟਰਮੰਡਲ ਖੇਡਾਂ ‘ਚ ਇਕ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਆਪਣੇ ਨਾਂਅ ਹੈ | ਉਸ ਦਾ ਕਰੀਅਰ ਦਾ ਸਰਵੋਤਮ ਥਰੋਅ 93.07 ਮੀਟਰ ਹੈ।


ਨੀਰਜ ਚੋਪੜਾ ਆਪਣੇ ਕਰੀਅਰ ‘ਚ ਅਜੇ ਤੱਕ 90 ਮੀਟਰ ਥ੍ਰੋਅ ਨਹੀਂ ਕਰ ਸਕੇ ਹਨ। 26 ਸਾਲਾ ਭਾਰਤੀ ਅਥਲੀਟ ਨੇ ਪਿਛਲੇ ਮਹੀਨੇ ਇਸ ਸੀਜ਼ਨ ਦਾ ਸਰਵੋਤਮ ਥਰੋਅ ਕੀਤਾ ਸੀ। ਉਸ ਨੇ ਲੁਸਾਨੇ ਡਾਇਮੰਡ ਲੀਗ ਵਿੱਚ 89.49 ਮੀਟਰ ਥਰੋਅ ਕੀਤਾ। ਇਹ ਉਸ ਦੇ ਕਰੀਅਰ ਦਾ ਦੂਜਾ ਸਰਵੋਤਮ ਥਰੋਅ ਸੀ। ਹਾਲਾਂਕਿ, ਨੀਰਜ ਫਾਈਨਲ ਵਿੱਚ ਆਪਣੇ ਸੀਜ਼ਨ ਦੇ ਸਰਵੋਤਮ ਥਰੋਅ ਦੇ ਨੇੜੇ ਵੀ ਨਹੀਂ ਪਹੁੰਚ ਸਕੇ।

 

Neerajchopra sports jawlinethrow diamondleage

error: Content is protected !!