ਸਿੱਧੂ ਮੂਸੇਵਾਲਾ ਦੇ ਕ×ਤ×ਲ ਤੋਂ ਬਾਅਦ ਦੁਬਈ ਬਣਿਆ ਕਲਾਕਾਰਾਂ ਲਈ ਸੇਫ ਪਲੇਸ, ਵੱਡੇ ਕਲਾਕਾਰ ਹੋ ਰਹੇ ਸ਼ਿਫਟ

ਸਿੱਧੂ ਮੂਸੇਵਾਲਾ ਦੇ ਕ×ਤ×ਲ ਤੋਂ ਬਾਅਦ ਦੁਬਈ ਬਣਿਆ ਕਲਾਕਾਰਾਂ ਲਈ ਸੇਫ ਪਲੇਸ, ਵੱਡੇ ਕਲਾਕਾਰ ਹੋ ਰਹੇ ਸ਼ਿਫਟ

ਜਲੰਧਰ (ਸੁੱਖ ਸੰਧੂ) ਪੰਜਾਬੀ ਸਿੰਗਰ-ਰੈਪਰ ਸਿੱਧੂ ਮੂਸੇਵਾਲਾ ਦੀ ਕਤਲ ਤੋਂ ਬਾਅਦ ਪੰਜਾਬ ਵਿੱਚ ਲਗਾਤਾਰ ਗੈਂਗਸਟਰਵਾਦ ਵਧ ਰਿਹਾ ਹੈ। ਆਏ ਦਿਨ ਖਤਰਨਾਕ ਗੈਂਗਸਟਰ ਕਿਸੇ ਨੂੰ ਵੀ ਧਮਕੀ ਦੇ ਕੇ ਫਿਰੌਤੀਆਂ ਦੀ ਮੰਗ ਕਰ ਰਿਹਾ, ਜੇਕਰ ਉਹਨਾਂ ਨੂੰ ਫਿਰੌਤੀ ਨਹੀਂ ਮਿਲਦੀ ਤਾਂ ਉਹ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਗੱਲ ਇਥੋਂ ਤੱਕ ਵਧ ਗਈ ਹੈ ਕਿ ਵੱਡੇ-ਵੱਡੇ ਕਲਾਕਾਰ ਵੀ ਹੁਣ ਉਹਨਾਂ ਦੀਆਂ ਧਮਕੀਆਂ ਤੋਂ ਡਰਦੇ ਹਨ, ਉਹਨਾਂ ਦੀ ਇੱਕ ਮੈਸੇਜ ਕਾਲ ਤੋਂ ਉਹ ਥਰ ਥਰ ਕੰਬ ਰਹੇ ਹਨ।

ਪੰਜਾਬ ਹੀ ਨਹੀਂ ਕੈਨੇਡਾ-ਅਮੇਰੀਕਾ ਵਿੱਚ ਵੱਸਦੇ ਕਲਾਕਾਰਾਂ ਨੂੰ ਵੀ ਹੁਣ ਗੈਂਗਸਟਰ ਸ਼ਰੇਆਮ ਧਮਕੀਆਂ ਦੇ ਰਹੇ ਹਨ। ਇਹਨਾਂ ਖਤਰਨਾਕ ਗੈਂਗਾਂ ਦੇ ਗੁਰਗੇ ਪੂਰੀ ਦੁਨੀਆ ਵਿੱਚ ਫੈਲੇ ਹੋਏ ਹਨ ਜੋ ਕੁਝ ਪੈਸਿਆਂ ਲਈ ਕਤਲ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਜਦ ਕਿ ਇਹਨਾਂ ਗੈਂਗਾਂ ਦੇ ਸਰਗਨੇ ਜੇਲ੍ਾਂ ਵਿੱਚ ਬੈਠੇ ਹੋਏ ਹਨ ਜਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਐਸ਼ ਕਰ ਰਹੇ ਹਨ।

ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬੀ ਕਲਾਕਾਰਾਂ ਵਿੱਚ ਡਰ ਦੇ ਮਾਹੌਲ ਦੀ, ਤੁਹਾਨੂੰ ਦੱਸ ਦੇਈਏ ਕਿ ਜ਼ਿਆਦਾਤਰ ਪੰਜਾਬੀ ਕਲਾਕਾਰ ਜਾਂ ਤਾਂ ਪੰਜਾਬ ਵਿੱਚੋਂ ਬਾਹਰ ਜਾ ਰਹੇ ਨੇ ਜਾਂ ਤਾਂ ਜਿਆਦਾਤਰ ਪੰਜਾਬੀ ਕਲਾਕਾਰ ਦੁਬਈ ਵਰਗੀ ਇੰਟਰਨੈਸਨਲ ਸਿਟੀ ਵਿੱਚ ਸ਼ਿਫਟ ਹੋ ਰਹੇ ਨੇ ਕਿਉਂਕਿ ਮੰਨਿਆ ਜਾ ਰਿਹਾ ਕਿ ਦੁਬਈ ਤੋਂ ਜਿਆਦਾ ਸੇਫ ਇਸ ਸਮੇਂ ਦੁਨੀਆਂ ਵਿੱਚ ਕੋਈ ਵੀ ਜਗ੍ਹਾ ਨਹੀਂ ਹੈ। ਗੱਲ ਕੀਤੀ ਜਾਵੇ ਪੰਜਾਬੀ ਸਿੰਗਰ ਕਰਨ ਔਜਲਾ ਦੀ ਤਾਂ ਕਰਨ ਔਜਲਾ ਬਾਰੇ ਵੀ ਖਬਰ ਸਾਹਮਣੇ ਆਈ ਹੈ ਕਿ ਉਸਨੇ ਆਪਣਾ ਇੱਕ ਫਲੈਟ ਦੁਬਈ ਵਿੱਚ ਲੈ ਲਿਆ ਹੈ ਅਤੇ ਕੈਨੇਡਾ ਤੋਂ ਦੁਬਈ ਸ਼ਿਫਟ ਹੋ ਗਏ ਨੇ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸਿੱਧੂ ਮੂਸੇਵਾਲਾ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਵੀ ਕਈ ਸਿੰਗਰਾਂ ਨੂੰ ਧਮਕੀਆਂ ਮਿਲਦੀਆਂ ਹਨ।

ਤੁਹਾਨੂੰ ਦੱਸ ਦਈਏ ਕਿ ਪੰਜਾਬੀ ਸੁਪਰ ਸਟਾਰ ਗਿੱਪੀ ਕਰੇਵਾਲ ਦੇ ਕੈਨੇਡਾ ਸਥਿਤ ਘਰ ‘ਤੇ ਵੀ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਉਸ ਨੂੰ ਕਈ ਵਾਰ ਧਮਕੀਆਂ ਵੀ ਦਿੱਤੀਆਂ ਗਈਆਂ ਹਨ।ਉੱਥੇ ਹੀ ਬੋਲੀਵੁੱਡ ਸਿੰਗਰ ਰੈਪਰ ਅਤੇ ਮਿਊਜੀਸ਼ਨ ਯੋ-ਯੋ ਹਨੀ ਸਿੰਘ ਨੂੰ ਵੀ ਕਈ ਵਾਰ ਗੋਲਡੀ ਬਰਾੜ ਗੈਂਗ ਤੋਂ ਧਮਕੀਆਂ ਆ ਚੁੱਕੀਆਂ ਹਨ। ਇਸ ਦਾ ਖੁਲਾਸਾ ਖੁਦ ਹਨੀ ਸਿੰਘ ਨੇ ਇੱਕ ਇੰਟਰਵਿਊ ਵਿੱਚ ਵੀ ਕੀਤਾ ਹੈ। ਉਸਨੇ ਕਿਹਾ ਹੈ ਕਿ ਉਸ ਨੂੰ ਕਈ ਵਾਰ ਧਮਕੀ ਭਰੀਆ ਕਾਲ ਆ ਚੁੱਕੀਆਂ ਹਨ ਅਤੇ ਉਹ ਇਸ ਧਮਕੀਆਂ ਤੋਂ ਕਾਫੀ ਡਰ ਵੀ ਗਿਆ ਸੀ। ਹੁਣ ਹਨੀ ਸਿੰਘ ਨੇ ਵੀ ਦੁਬਈ ਸ਼ਿਫਟ ਹੋਣ ਦਾ ਮਨ ਬਣਾ ਲਿਆ ਅਤੇ ਉਹ ਸਾਰਾ ਕੰਮ ਆਪਣਾ ਦੁਬਈ ਤੋਂ ਹੀ ਕਰਦਾ ਹੈ।

ਦੁਬਈ ਨੂੰ ਕਾਫੀ ਸੁਰੱਖਸ਼ਿਤ ਸ਼ਹਿਰ ਮੰਨਿਆ ਜਾਂਦਾ ਹੈ। ਇਸ ਲਈ ਸਿੰਗਰ ਜ਼ਿਆਦਾਤਰ ਉੱਥੇ ਰਹਿ ਕੇ ਹੀ ਖੁਸ਼ ਹਨ। ਹੁਣ ਦੇਖਣ ਵਾਲੀ ਗੱਲ ਹੈ ਇਹ ਕੀ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਇੰਡੀਆ ਵਿੱਚ ਕਰ ਕੀ ਰਹੀ ਹੈ ਜੇਕਰ ਸ਼ਰੇਆਮ ਗੈਂਗਸਟਰਵਾਦ ਇੰਨਾ ਵੱਧ ਰਿਹਾ ਆਮ ਲੋਕ ਕਿੱਦਾਂ ਖੁਦ ਨੂੰ ਸੁਰੱਖਿਤ ਮਹਿਸੂਸ ਕਰਨਗੇ। ਜਦ ਇਹ ਵੱਡੇ ਵੱਡੇ ਸਿੰਗਰ ਹੀ ਦੇਸ਼ ਵਿੱਚੋਂ ਪਲਾਨ ਕਰਦੇ ਜਾ ਰਹੇ ਨੇ। ਗੱਲ ਕੀਤੀ ਜਾਵੇ ਤਾਂ ਵਿਦੇਸ਼ਾਂ ਦੀ ਵਿਦੇਸ਼ਾਂ ਵਿੱਚ ਵੀ ਪੰਜਾਬੀ ਸਿੰਗਰ ਬਹੁਤੇ ਜਿਆਦਾ ਸੁਰੱਖਿਤ ਨਹੀਂ ਆ। ਪਿਛਲੇ ਦਿਨੀ ਹੀ ਏਪੀ ਢਿੱਲੋ ਦੇ ਘਰ ਫਾਇਰਿੰਗ ਹੋਏ ਸੀ, ਜਿਸ ਤੋਂ ਬਾਅਦ ਮਾਹੌਲ ਕਾਫੀ ਵੱਧ ਗਿਆ ਸੀ। ਹੁਣ ਦੇਖਣਾ ਇਹ ਹੈ ਕਿ ਇਹ ਗੈਂਗਸਟਰ ਇਹਨਾਂ ਕਲਾਕਾਰਾਂ ਦਾ ਪਿਛਾ ਕਿੱਦਾ ਛੱਡ ਦੇਣ ਅਤੇ ਕਲਾਕਾਰ ਆਪਣੇ ਆਪ ਨੂੰ ਕਿੱਦਾਂ ਸੁਰੱਖਿਤ ਮਹਿਸੂਸ ਕਰਵਾਉਂਦੇ ਹਨ।

error: Content is protected !!