ਬਿਨ੍ਹਾਂ ਅੱਖਾਂ ਤੋਂ ਪਰਿਵਾਰ ਹੋਇਆ ਲਾਚਾਰ, ਅੱਤ ਦੀ ਗਰੀਬੀ ਨੇ ਭੁੱਖ ਕਰਵਾ ਦਿੱਤੀ ਯਾਦ, ਕੌਣ ਕਰੇਗਾ ਗੁਰਸਿੱਖ ਪਰਿਵਾਰ ਦੀ ਮਦਦ?

ਸਿਆਣੇ ਵੀ ਕਹਿੰਦੇ ਹਨ ਕਿ ਅੱਖਾਂ ਗਈਆਂ ‘ਤੇ ਜਹਾਨ ਗਿਆ।ਪਰਮਾਤਮਾ ਕਿਸੇ ਨੂੰ ਅੱਖਾਂ ਦੀ ਰੋਸ਼ਨੀ ਤੋ ਵਾਂਝਾ ਨਾ ਕਰੇ, ਇਹ ਦੁਖਦਾਈ ਬੋਲ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਜੋਧ ਸਿੰਘ ਤੇ ਉਸਦੇ ਭਰਾ ਵੀਰ ਸਿੰਘ ਵਾਸੀ ਪਿੰਡ ਜੋਧਾਨਗਰੀ ਨੇ ਆਪਣੇ ਪਰਿਵਾਰ ਤੇ ਪਈ ਦੁੱਖਾਂ ਦੀ ਪੰਡ ਨੂੰ ਫਰੋਲਦਿਆਂ ਹੋਕਾ ਭਰਦਿਆਂ ਹੋਏ ਇਹ ਗੱਲ ਆਖੀ ਹੈ।ਅੰਮ੍ਰਿਤਸਰ ਦਾ ਇੱਕ ਪਰਿਵਾਰ ਬੇਹੱਦ ਗਰੀਬੀ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ। ਇਸ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਤੁਸੀਂ ਇਨ੍ਹਾਂ ਤਸਵੀਰਾਂ ਰਾਹੀਂ ਟੀਨ ਅਤੇ ਬਾਲਿਆਂ ਵਾਲੀਆਂ ਛੱਤਾਂ ਨਾਲ ਬਣੇ ਘਰ ਤੋਂ ਅੰਦਾਜ਼ਾ ਲਾਇਆ ਹੀ ਜਾ ਸਕਦਾ ਹੈ ਕਿ ਕਿੰਨ੍ਹਾ ਹਾਲਾਤਾਂ ਵਿੱਚ ਇਹ ਪਰਿਵਾਰ ਆਪਣਾ ਜੀਵਨ ਬਸਰ ਕਰ ਰਿਹਾ ਹੈ। ਉਤੋਂ ਕੁਦਰਤ ਦੀ ਇਸ ਕਰੋਪੀ ਕਾਰਨ ਅੱਖਾਂ ਤੋਂ ਵਿਹੂਣੇ ਹੋ ਰਹੇ। ਇਸ ਪਰਿਵਾਰ ਦੀ ਕਹਾਣੀ ਦਿਲ ਨੂੰ ਝੰਜੋੜ ਦੇਣ ਵਾਲੀ ਹੈ।

ਜੋਧ ਸਿੰਘ ਨੇ ਦੱਸਿਆ ਕਿ ਉਸ ਦੀ ਨਿਗਾ ਅਚਾਨਕ ਪੰਦਰਾਂ ਕੁ ਸਾਲ ਪਹਿਲਾਂ ਚਲੀ ਗਈ ਸੀ। ਉਸ ਨੇ ਉਦੋਂ ਪੀਜੀਆਈ ਤੋਂ ਇਲਾਜ ਕਰਵਾਇਆ ਸੀ ਅਤੇ ਥੋੜਾ ਬਹੁਤ ਵੇਖਣ ਜੋਗਾ ਹੋ ਗਿਆ ਸੀ, ਪਰ ਹੁਣ 12 ਸਾਲ ਬਾਅਦ ਜੋ ਟਿਊਬ ਪਾਈ ਸੀ। ਉਹ ਬਿਲਕੁਲ ਬੰਦ ਹੋ ਗਈ ਹੈ ਅਤੇ ਪੀਜੀਆਈ ਦੇ ਡਾਕਟਰਾਂ ਨੇ ਦੁਬਾਰਾ ਟਿਊਬ ਪਾਉਣ ਲਈ 70-80 ਹਜ਼ਾਰ ਦੇ ਕਰੀਬ ਖ਼ਰਚਾ ਦੱਸਿਆ ਹੈ।

ਇਸ ਦੇ ਨਾਲ ਹੀ, ਉਨਾਂ ਦੀ ਪੁੱਤਰੀ ਕੋਮਲਪ੍ਰੀਤ ਕੌਰ, ਜਿਸ ਦੀ ਕਿ ਅਠਾਰਾਂ ਸਾਲ ਉਮਰ ਹੈ, ਉਸ ਦੀ ਚੂਲੇ ਤੇ ਜੋ ਕਿ ਨਿੱਕੇ ਹੁੰਦਿਆਂ ਪਹਿਲਾਂ ਸੱਟ ਲੱਗੀ ਸੀ। ਹੁਣ ਚੁਲਾ ਬਦਲਾਉਣ ਲਈ ਵੀ ਡਾਕਟਰਾਂ ਨੇ ਕਹਿ ਦਿੱਤਾ ਹੈ ਅਤੇ ਉਸ ਕੋਲ ਇਸ ਗਰੀਬੀ ਦੀ ਹਾਲਤ ਵਿੱਚ ਇਲਾਜ ਲਈ ਪੈਸੇ ਨਹੀਂ ਹਨ।ਇਸ ਲਈ ਸਮਾਜਸੇਵੀਆਂ ਅਤੇ ਹੋਰ ਦਾਨੀ ਸੱਜਣਾਂ ਨੂੰ ਬੇਨਤੀ ਹੈ ਕਿ ਮੇਰੀ ਗਰੀਬੀ ਤੇ ਤਰਸ ਕਰਦਿਆਂ ਮੇਰੀ ਅਤੇ ਮੇਰੀ ਲੜਕੀ ਦੇ ਇਲਾਜ ਲਈ ਮੇਰੀ ਆਰਥਿਕ ਸਹਾਇਤਾ ਕੀਤੀ ਜਾਵੇ। ਪਹਿਲਾਂ ਤਾਂ ਮੈਂ ਆਪਣਾ ਇਲਾਜ ਭੈਣ ਭਰਾਵਾਂ ਦੀ ਸਹਾਇਤਾ ਨਾਲ ਕਰਵਾ ਲਿਆ ਸੀ ਪਰ ਇਸ ਵਾਰ ਬੇਵੱਸ ਹੋ ਕੇ ਉਸ ਨੇ ਮੀਡੀਆ ਰਾਹੀਂ ਲੋਕਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ।

ਪੀੜਿਤ ਪਰਿਵਾਰ ਦੇ ਨਾਲ-ਨਾਲ ਪਿੰਡ ਵਾਸੀ ਤੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਲੰਬੇ ਸਮੇਂ ਤੋਂ ਇਸ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਅਤੇ ਆਰਥਿਕ ਪੱਖੋਂ ਮਜਬੂਤ ਨਾ ਹੋਣ ਕਾਰਨ ਇਲਾਜ ਤੋਂ ਵੀ ਵਾਂਝਾ ਬੈਠਾ ਹੈ। ਉਨ੍ਹਾਂ ਲੋਕਾਂ ਨੇ ਮਦਦ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਸਮਾਜ ਸੇਵੀ ਜਥੇਬੰਦੀਆਂ ਇੱਕ ਵਾਰ ਜਰੂਰ ਇਸ ਪਰਿਵਾਰ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਅਤੇ ਇਲਾਜ ਦੇ ਲਈ ਇਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।

ਦੱਸ ਦੇਈਏ ਕਿ ਜੇਕਰ ਕੋਈ ਇਸ ਗਰੀਬ ਪਰਿਵਾਰ ਦੀ ਮਦਦ ਕਰਨ ਚਾਹੁੰਦਾ ਹੈ ਤਾਂ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰੇ।

ਪੀੜਤ ਜੋਧ ਸਿੰਘ – (ਮੋਬਾਈਲ ਨੰਬਰ) 9888308596

error: Content is protected !!