ਰੀਲ ਦੇ ਚੱਕਰ ‘ਚ ਜੋਖਮ ‘ਚ ਪਾਈ ਜਾਨ, ਪਹਾੜੀ ਤੋਂ ਫਿਸਲ ਕੇ ਖਾਈ ‘ਚ ਡਿੱਗੀ ਕੁੜੀ
ਚੰਬਾ (ਵੀਓਪੀ ਬਿਊਰੋ) ਸੋਸ਼ਲ ਮੀਡੀਆ ਨੇ ਲੋਕਾਂ ਨੂੰ ਖਾਸ ਕਰਕੇ ਨੌਜਵਾਨ ਪੀੜੀ ਨੂੰ ਪਾਗਲ ਕਰਕੇ ਰੱਖ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣ ਦੇ ਚੱਕਰ ਵਿੱਚ ਨੌਜਵਾਨ ਪੀੜੀ ਅਜਿਹੀਆਂ ਹਰਕਤਾਂ ਕਰ ਰਹੀ ਹੈ, ਜਿਸ ਨਾਲ ਉਹਨਾਂ ਦੀ ਜਾਨ ਮਾਲ ਅਤੇ ਇੱਜਤ ਨਾਲ ਤਾਂ ਖਿਲਵਾੜ ਹੋ ਹੀ ਰਿਹਾ ਹੈ, ਇਸ ਦੇ ਨਾਲ ਹੀ ਉਹਨਾਂ ਨੇ ਮਾਪਿਆਂ ਨੂੰ ਵੀ ਅਨੇਕਾਂ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਦੇ ਕਿਸੇ ਸੋਸ਼ਲ ਮੀਡੀਆ ‘ਤੇ ਫੇਮਸ ਹੋਣ ਦੇ ਚੱਕਰ ਵਿੱਚ ਕੱਪੜੇ ਲਾਹ ਦਿੰਦੇ ਨੇ ਤੇ ਕਦੇ ਆਪਣੀ ਜਾਨ ਹੀ ਖਤਰੇ ਵਿੱਚ ਪਾ ਲੈਂਦੇ ਨੇ। ਅਜਿਹਾ ਇੱਕ ਮਾਮਲਾ ਨੂੰ ਸਾਹਮਣੇ ਆਇਆ ਹੈ ਹਿਮਾਚਲ ਚੰਬਾ ਤੋਂ ਜਿੱਥੇ ਇੱਕ ਲੜਕੀ ਨੇ ਸੋਸ਼ਲ ਮੀਡੀਆ ਦੇ ਲਈ ਰੀਲ ਬਣਾਉਣ ਦੇ ਚੱਕਰ ਵਿੱਚ ਆਪਣੀ ਜਾਨ ਹੀ ਜੋਖਮ ਵਿੱਚ ਪਾ ਲਈ, ਜਦ ਉਹ ਇੱਕ ਪਹਾੜ ‘ਤੇ ਖੜੀ ਹੋ ਕੇ ਇੱਕ ਗਾਣੇ ਵਿੱਚ ਠੁਮਕੇ ਲਗਾ ਕੇ ਆਪਣੀ ਰੀਲ ਬਣਾ ਰਹੀ ਸੀ ਤਾਂ ਇਸ ਦੌਰਾਨ ਉਸਦਾ ਪੈਰ ਫਿਸਲ ਜਾਂਦਾ ਹੈ ਅਤੇ ਓਹ ਹੇਠਾਂ ਖਾਈ ਵਿੱਚ ਡਿੱਗ ਪੈਂਦੀ ਹੈ ਅਤੇ ਇਸ ਦਿਨ ਉਸ ਨੂੰ ਕਾਫੀ ਸੱਟਾਂ ਲੱਗਦੀਆਂ ਹਨ।