ਹਾਈਵੇ ‘ਤੇ ਮੁੰਡੇ-ਕੁੜੀ ਦੀਆਂ ਹਰਕਤਾਂ ਦੇਖ ਲੋਕਾਂ ਨੂੰ ਆ ਗਈ ਸ਼ਰਮ, ਗੋਦ ‘ਚ ਬੈਠੀ ਕੁੜੀ ਨੇ ਤਾਂ ਪਾਰ ਕੀਤੀ ਹੱਦ

ਹਾਈਵੇ ‘ਤੇ ਮੁੰਡੇ-ਕੁੜੀ ਦੀਆਂ ਹਰਕਤਾਂ ਦੇਖ ਲੋਕਾਂ ਨੂੰ ਆ ਗਈ ਸ਼ਰਮ, ਗੋਦ ‘ਚ ਬੈਠੀ ਕੁੜੀ ਨੇ ਤਾਂ ਪਾਰ ਕੀਤੀ ਹੱਦ

ਦਿੱਲੀ (ਵੀਓਪੀ ਬਿਊਰੋ) ਨੌਜਵਾਨ ਸੋਸ਼ਲ ਮੀਡੀਆ ਦੇ ਚੱਕਰ ਵਿੱਚ ਪੂਰੀ ਤਰਹਾਂ ਪਾਗਲ ਹੋ ਚੁੱਕੇ ਨੇ, ਨਾ ਘਰਦਿਆਂ ਦਾ ਖਿਆਲ ਹੈ ਨਾ ਆਪਣੇ ਭਵਿੱਖ ਦਾ। ਇਹੋ ਜਿਹੇ ਹੱਥਕੰਡੇ ਨੌਜਵਾਨ ਮਸ਼ਹੂਰ ਹੋਣ ਲਈ ਅਪਣਾ ਰਹੇ ਹਨ ਕਿ ਆਪਣੀ ਇੱਜਤ ਵੀ ਦਾਅ ‘ਤੇ ਲਾ ਰਹੇ ਹਨ। ਇੱਕ ਸਮਾਂ ਹੁੰਦਾ ਸੀ ਲੋਕ ਆਪਣੀਆਂ ਧੀਆਂ ਭੈਣਾਂ ਵੀ ਇੱਜਤਾਂ ਦੀ ਰਾਖੀ ਲਈ ਆਪਣੀ ਜਾਨ ਦੇ ਦਿੰਦੇ ਸਨ ਪਰ ਇਹ ਜੋ ਸਮਾਂ ਚੱਲ ਰਿਹਾ ਇਸ ਵਿੱਚ ਕੁੜੀਆਂ ਖੁਦ ਹੀ ਆਪਣੀ ਇੱਜਤ ਸ਼ਰੇਆਮ ਨਿਲਾਮ ਕਰ ਰਹੀਆਂ ਹਨ।

ਦਿੱਲੀ ਤੋਂ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਲੜਕਾ-ਲੜਕੀ ਆਪਣੇ ਮੋਟਰਸਾਈਕਲ ‘ਤੇ ਇਤਰਾਜ਼ਯੋਗ ਹਾਲਤ ਵਿੱਚ ਬੈਠ ਕੇ ਇਹੋ ਜਿਹੀ ਹਰਕਤਾਂ ਕਰ ਰਹੇ ਹਨ ਕਿ ਨੇੜਿਓ ਕੋਈ ਲੰਘਣ ਵਾਲਾ ਵੀ ਸ਼ਰਮਾ ਜਾਵੇ। ਇਹ ਹਰਕਤਾਂ ਵੀ ਉਹਨਾਂ ਨੇ ਹਾਈਵੇ ‘ਤੇ ਭੀੜ ਭਾੜ ਵਾਲੀ ਜਗ੍ਹਾ ‘ਤੇ ਕੀਤੀਆਂ ਹਨ। ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਬਾਈਕ ਚਲਾ ਰਿਹਾ ਹੈ ਅਤੇ ਉਸਦੀ ਗੋਦੀ ਵਿੱਚ ਉਸਦੇ ਵੱਲ ਮੂੰਹ ਕਰਕੇ ਇੱਕ ਕੁੜੀ ਬੈਠੀ ਹੋਈ ਹੈ ਤੇਜ਼ ਰਫਤਾਰ ਨਾਲ ਬਾਈਕ ਚਲਾ ਰਹੇ ਹਨ ਅਤੇ ਸਟੰਟ ਮਾਰ ਰਹੇ ਹਨ।

ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਬਾਈਕ ਚਲਾ ਰਿਹਾ ਅਤੇ ਉਹ ਲੜਕੀ ਉਸ ਨੂੰ ਘੁੱਟ ਕੇ ਜੱਫੀ ਪਾ ਕੇ ਬੈਠੀ ਹੈ ਅਤੇ ਉਸ ਨਾਲ ਲਿਪਲੋਕ ਕਰ ਰਹੀ। ਇਸ ਵੀਡੀਓ ਨੂੰ ਨੇੜਿਓ ਲੰਘਦੇ ਰਾਹਗੀਰਾਂ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ ਹਾਲਾਂਕਿ ਉਕਤ ਜੋੜੇ ਨੇ ਵੀ ਇਹ ਸਾਰੀ ਹਰਕਤਾਂ ਵੀਡੀਓ ਬਣਾਉਣ ਦੇ ਚੱਕਰ ਵਿੱਚ ਇਹ ਕੀਤੀਆਂ ਸਨ ਤਾਂ ਜੋ ਸੋਸ਼ਲ ਮੀਡੀਆ ਉੱਤੇ ਉਹਨਾਂ ਨੂੰ ਕਾਫੀ ਜਿਆਦਾ ਵਿਊਜ ਮਿਲਣ ਅਤੇ ਉਹ ਮਸ਼ਹੂਰ ਹੋ ਜਾਣ।

ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਤਰਾਂ ਤਰਾਂ ਦੀ ਸਵਾਲ ਉੱਠ ਰਹੇ ਨੇ ਤੇ ਲੋਕ ਕਹਿ ਰਹੇ ਨੇ ਹੁਣ ਟਰੈਫਿਕ ਪੁਲਿਸ ਕਿੱਥੇ ਹੈ ਜੋ ਟਰੈਫਿਕ ਪੁਲਿਸ ਆਮ ਲੋਕਾਂ ਦੇ ਆਏ ਦਿਨ ਮੋਟੇ ਮੋਟੇ ਚਲਾਨ ਕੱਟ ਰਹੀ ਹੈ। ਇਸ ਦੌਰਾਨ ਟਰੈਫਿਕ ਪੁਲਿਸ ਕਿੱਥੇ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੇ ਮਨਚਲੇ ਸ਼ਰਾਰਤੀ ਅਨਸਰ ਹਰਕਤਾਂ ਕਰਦੇ ਨੇ ਅਤੇ ਹੋਰ ਲੋਕਾਂ ਨੂੰ ਮਾਯੂਸ ਹੋਣਾ ਪੈਂਦਾ ਹੈ। ਇਹ ਪਹਿਲਾ ਮੌਕਾ ਨਹੀਂ ਹੈ ਕਿ ਕੋਈ ਇਸ ਤਰ੍ਹਾਂ ਦੀ ਹਰਕਤ ਕਰਦਾ ਹੋਇਆ ਕੈਮਰੇ ਵਿੱਚ ਕੈਦ ਹੋਇਆ ਇਹ ਆਏ ਦਿਨ ਦਾ ਰੂਟੀਨ ਬਣ ਗਿਆ ਲੋਕ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਨੇ ਅਤੇ ਇੱਜਤ ਨਾਲ ਖਿਲਵਾੜ ਖੁਦ ਹੀ ਕਰਦੇ ਨੇ ਅਤੇ ਇਸ ਤਰਾਂ ਦੀਆਂ ਅਸ਼ਲੀਲ ਹਰਕਤਾਂ ਕਰਦੇ ਹੋਏ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੀ ਕੋਸ਼ਿਸ਼ ਕਰਦੇ ਹਨ।

ਸੱਚ ਹੈ ਕੀ ਅੱਜ ਕੱਲ ਪੜ੍ਹੇ ਲਿਖੇ ਨੌਜਵਾਨ ਪੀੜੀ ਬੇਰੁਜ਼ਗਾਰ ਘੁੰਮ ਰਹੀ ਹੈ ਅਤੇ ਇਦਾਂ ਦੀ ਸ਼ਰਾਰਤੀ ਅਨਸਰ ਅਸ਼ਲੀਲ ਵੀਡੀਓ ਬਣਾ ਬਣਾ ਕੇ ਪੈਸਾ ਮੋਟਾ ਕਮਾ ਰਹੇ ਨੇ ਲੋਕ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਕਾਫੀ ਲਾਨਤ ਪਾ ਰਹੇ ਨੇ ਸੋਸ਼ਲ ਮੀਡੀਆ ਤੇ ਕਮੈਂਟ ਸੈਕਸ਼ਨ ਵਿੱਚ ਜਾ ਕੇ ਨੌਜਵਾਨਾਂ ਨੂੰ ਲੋਕ ਸਮਝਾ ਰਹੇ ਨੇ ਕਿ ਤੁਸੀਂ ਕੋਈ ਚੱਜ ਦਾ ਕੰਮ ਕਰੋ ਅਤੇ ਇਹੋ ਜਿਹੀ ਅਸ਼ਲੀਲ ਸਮਗਰੀ ਸੋਸ਼ਲ ਮੀਡੀਆ ਤੇ ਪੇਸ਼ ਕਰਨੀ ਬੰਦ ਕਰੋ ਜੇਕਰ ਇਸ ਤਰ੍ਹਾਂ ਹੀ ਅਸ਼ਲੀਲ ਸਮਗਰੀ ਸੋਸ਼ਲ ਮੀਡੀਆ ਤੇ ਆਉਂਦੀ ਰਹੀ ਤਾਂ ਆਉਣ ਵਾਲੀ ਪੀੜੀ ਦਾ ਹੋਰ ਵੀ ਬੇੜਾ ਗਰਕ ਹੋ ਸਕਦਾ।

error: Content is protected !!