ਭਾਰਤੀ ਹਾਕੀ ਟੀਮ ਨੇ ਚੀਨ ਨੂੰ ਉਸੇ ਦੇ ਘਰ ਹਰਾ ਕੇ ਜਿੱਤੀ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ

ਭਾਰਤੀ ਹਾਕੀ ਟੀਮ ਨੇ ਚੀਨ ਨੂੰ ਉਸੇ ਦੇ ਘਰ ਹਰਾ ਕੇ ਜਿੱਤੀ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ

ਵੀਓਪੀ ਬਿਊਰੋ- ਭਾਰਤ ਨੇ ਏਸ਼ੀਆਈ ਚੈਂਪੀਅਨਜ਼ ਟਰਾਫੀ 2024 ਦੇ ਫਾਈਨਲ ਵਿੱਚ ਚੀਨ ਨੂੰ 1-0 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ ਹੈ। ਇਸ ਫੈਸਲਾਕੁੰਨ ਮੈਚ ਵਿੱਚ ਭਾਰਤ ਲਈ ਇੱਕਮਾਤਰ ਗੋਲ ਜੁਗਰਾਜ ਸਿੰਘ ਨੇ ਕੀਤਾ, ਜੋ ਅੰਤ ਵਿੱਚ ਜੇਤੂ ਸਾਬਤ ਹੋਇਆ। ਭਾਰਤ ਨੇ ਪੰਜਵੀਂ ਵਾਰ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤਿਆ ਹੈ। ਚੀਨ ਨੇ ਪਹਿਲੀ ਵਾਰ ਫਾਈਨਲ ਵਿੱਚ ਥਾਂ ਬਣਾਈ ਸੀ ਅਤੇ ਉਹ ਪਹਿਲੇ ਦੌਰ ਵਿੱਚ ਹੀ ਹਾਰ ਗਈ ਸੀ।

ਭਾਰਤੀ ਟੀਮ ਨੇ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ ਤੱਕ 25 ਗੋਲ ਕੀਤੇ, ਜਦਕਿ ਚੀਨ ਨੇ ਇਸ ਦੌਰ ‘ਚ ਸਿਰਫ 10 ਗੋਲ ਕੀਤੇ। ਹਾਲਾਂਕਿ ਫਾਈਨਲ ਵਿੱਚ ਚੀਨ ਨੇ ਭਾਰਤ ਨੂੰ ਸਖ਼ਤ ਚੁਣੌਤੀ ਦਿੱਤੀ ਸੀ ਪਰ ਭਾਰਤੀ ਟੀਮ ਨੇ ਆਪਣੀ ਸ਼ਾਨਦਾਰ ਖੇਡ ਨਾਲ ਜਿੱਤ ਦਰਜ ਕੀਤੀ। ਇਸ ਅਹਿਮ ਜਿੱਤ ਨਾਲ ਭਾਰਤ ਨੇ ਇਕ ਵਾਰ ਫਿਰ ਆਪਣੀ ਹਾਕੀ ਕਲਾ ਅਤੇ ਟੀਮ ਭਾਵਨਾ ਨੂੰ ਸਾਬਤ ਕਰ ਦਿੱਤਾ ਹੈ।

error: Content is protected !!