Skip to content
Sunday, November 17, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
September
19
Amritsar ਬੈਂਕ ‘ਚ ਡਾਕਾ, ਲੁਟੇਰਿਆਂ ਨੇ 3 ਮਿੰਟ ‘ਚ ਹੀ ਲੁੱਟ ਲਏ 24 ਲੱਖ ਰੁਪਏ
Crime
Latest News
National
Punjab
Amritsar ਬੈਂਕ ‘ਚ ਡਾਕਾ, ਲੁਟੇਰਿਆਂ ਨੇ 3 ਮਿੰਟ ‘ਚ ਹੀ ਲੁੱਟ ਲਏ 24 ਲੱਖ ਰੁਪਏ
September 19, 2024
Voice of Punjab
Amritsar ਬੈਂਕ ‘ਚ ਡਾਕਾ, ਲੁਟੇਰਿਆਂ ਨੇ 3 ਮਿੰਟ ‘ਚ ਹੀ ਲੁੱਟ ਲਏ 24 ਲੱਖ ਰੁਪਏ
ਅੰਮ੍ਰਿਤਸਰ (ਵੀਓਪੀ ਬਿਊਰੋ) ਅੰਮ੍ਰਿਤਸਰ ਦੇ ਪਿੰਡ ਗੋਪਾਲਪੁਰ ਵਿੱਚ ਸਥਿਤ ਪ੍ਰਾਈਵੇਟ ਐੱਚਡੀਐੱਫਸੀ ਬੈਂਕ ਦੀ ਸ਼ਾਖਾ ਦੇ ਸਟਾਫ ਨੂੰ ਬੁੱਧਵਾਰ ਦੁਪਹਿਰ 3.30 ਵਜੇ ਦੋ ਬਾਈਕ ਸਵਾਰ ਪੰਜ ਨਕਾਬਪੋਸ਼ ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਬੰਧਕ ਬਣਾ ਕੇ 24 ਲੱਖ ਰੁਪਏ ਲੁੱਟ ਲਏ। ਇਸ ਘਟਨਾ ਨੂੰ ਸਿਰਫ਼ ਤਿੰਨ ਮਿੰਟਾਂ ਵਿੱਚ ਅੰਜਾਮ ਦਿੱਤਾ ਗਿਆ। ਲੁਟੇਰੇ ਬੈਂਕ ਮੁਲਾਜ਼ਮਾਂ ਦੇ ਮੋਬਾਈਲ, ਲੈਪਟਾਪ ਅਤੇ ਡੀਵੀਆਰ ਵੀ ਲੈ ਗਏ।
ਜਾਣਕਾਰੀ ਮੁਤਾਬਕ ਘਟਨਾ ਸਮੇਂ ਬੈਂਕ ‘ਚ ਗਾਰਡ ਸਮੇਤ ਚਾਰ ਲੋਕ ਮੌਜੂਦ ਸਨ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋ ਬਾਈਕ ‘ਤੇ ਸਵਾਰ ਪੰਜ ਨਕਾਬਪੋਸ਼ ਲੁਟੇਰੇ ਅੱਜ ਦੁਪਹਿਰ ਵੇਲੇ ਕੱਥੂਨੰਗਲ ਮੁੱਖ ਸੜਕ ‘ਤੇ ਸਥਿਤ ਐੱਚਡੀਐੱਫਸੀ ਬੈਂਕ ਕੋਲ ਆਏ। ਜਿਵੇਂ ਹੀ ਲੁਟੇਰੇ ਬੈਂਕ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਨੇ ਆਪਣਾ ਪਿਸਤੌਲ ਦਿਖਾਉਂਦੇ ਹੋਏ ਗੇਟ ‘ਤੇ ਤਾਇਨਾਤ ਨਿਹੱਥੇ ਗਾਰਡ ਨੂੰ ਫੜ ਲਿਆ।
ਫਿਰ ਲੁਟੇਰੇ ਕੈਸ਼ੀਅਰ ਕੋਲ ਆਏ ਅਤੇ ਉਸ ਨੂੰ ਸਾਰੀ ਨਕਦੀ ਦੇਣ ਲਈ ਕਹਿ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇੱਕ ਲੁਟੇਰਾ ਬੈਂਕ ਦੇ ਦੋ ਮੁਲਾਜ਼ਮਾਂ ਨੂੰ ਪਿਸਤੌਲ ਦਿਖਾ ਕੇ ਇੱਕ ਪਾਸੇ ਲੈ ਗਿਆ। ਤਿੰਨ ਮਿੰਟਾਂ ਦੇ ਅੰਦਰ ਹੀ ਲੁਟੇਰਿਆਂ ਨੇ ਕੈਸ਼ ਕਾਊਂਟਰ ਤੋਂ 24 ਲੱਖ ਰੁਪਏ, ਮੋਬਾਈਲ ਫ਼ੋਨ ਅਤੇ ਬੈਂਕ ਮੁਲਾਜ਼ਮਾਂ ਦਾ ਇੱਕ ਲੈਪਟਾਪ ਲੁੱਟ ਲਿਆ। ਫਰਾਰ ਹੋਣ ਦੌਰਾਨ ਲੁਟੇਰੇ ਡੀਵੀਆਰ ਵੀ ਲੈ ਗਏ।
Post navigation
ਦੋਸਤਾਂ ਨਾਲ ਗਣਪਤੀ ਵਿਸਰਜਨ ਲਈ ਗਿਆ 16 ਸਾਲਾਂ ਨੌਜਵਾਨ ਨਹਿਰ ‘ਚ ਡੁੱਬਿਆ
ਪੰਜਾਬ ਦੇ ਪੁੱਤ ਨੇ ਦੇਸ਼ ਲਈ ਕੁਰਬਾਨ ਕੀਤੀ ਆਪਣੀ ਜਾਨ, ਅੱਜ ਹੋਵੇਗਾ ਸਸਕਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us