ਮਹਿਫਲ ਸਜਾ ਕੇ ਬੈਠੇ ਪ੍ਰਵਾਸੀ ਦੋਸਤਾਂ ਦਾ ਪੈੱਗ ਵੱਧ-ਘੱਟ ਲਾਉਣ ਨੂੰ ਲੈਕੇ ਹੋਇਆ ਝਗੜਾ, ਲੋਹੇ ਦੀ ਰਾਡ ਮਾਰ ਕੇ ਕਰ ਦਿੱਤਾ ਕ+ਤ+ਲ

ਮਹਿਫਲ ਸਜਾ ਕੇ ਬੈਠੇ ਪ੍ਰਵਾਸੀ ਦੋਸਤਾਂ ਦਾ ਪੈੱਗ ਵੱਧ-ਘੱਟ ਲਾਉਣ ਨੂੰ ਲੈਕੇ ਹੋਇਆ ਝਗੜਾ, ਲੋਹੇ ਦੀ ਰਾਡ ਮਾਰ ਕੇ ਕਰ ਦਿੱਤਾ ਕ+ਤ+ਲ

ਅੰਮ੍ਰਿਤਸਰ (ਵੀਓਪੀ ਬਿਊਰੋ) – ਸ਼ਰਾਬੀ ਸਿਹਤ ਲਈ ਨੁਕਸਾਨਦੇਹ ਤਾਂ ਹੈ ਹੀ, ਇਸ ਦੇ ਨਾਲ ਹੀ ਕਈ ਘਰ ਵੀ ਬਰਬਾਦ ਕਰ ਦਿੰਦੀ ਹੈ। ਸ਼ਰਾਬ ਦੇ ਕਾਰਨ ਕਈ ਵਾਰ ਦੋਸਤ ਵੀ ਦੁਸ਼ਮਣ ਬਣ ਜਾਂਦੇ ਹਨ ਅਤੇ ਗੱਲ ਕਤਲ ਤੱਕ ਪਹੁੰਚ ਜਾਂਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿੱਥੇ ਦੋ ਦੋਸਤਾਂ ਦੀ ਇਕੱਠੇ ਸ਼ਰਾਬ ਪੀਂਦਿਆਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਇਸ ਦੌਰਾਨ ਇੱਕ ਦੋਸਤ ਨੇ ਆਪਣੇ ਦੂਜੇ ਦੋਸਤ ਦਾ ਕਤਲ ਕਰ ਦਿੱਤਾ। ਦੋਵੇਂ ਨੌਜਵਾਨ ਪ੍ਰਵਾਸੀ ਸਨ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਸਿਵਲ ਲਾਈਨ ਥਾਣੇ ਅਧੀਨ ਪੈਂਦੇ ਕੈਨੇਡੀ ਐਵੀਨਿਊ ਵਿੱਚ ਦੋ ਪ੍ਰਵਾਸੀ ਦੋਸਤ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਹੀ ਸ਼ਰਾਬ ਪੀਂਦੇ – ਪੀਂਦੇ ਸਮੇਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ, ਇਹ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਇੱਕ ਨੌਜਵਾਨ ਨੇ ਆਪਣੇ ਦੋਸਤ ਦਾ ਲੋਹੇ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ।

ਵੀਰਵਾਰ ਸਵੇਰੇ ਜਦੋਂ ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਕਾਤਲ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਮਿੰਕੂ ਵਾਸੀ ਪਿੰਡ ਅਕੇਪੁਰੀ, ਮੁਜ਼ੱਫਰ ਨਗਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਮਿੰਕੂ ਪਿਛਲੇ ਕਈ ਸਾਲਾਂ ਤੋਂ ਕੈਨੇਡੀ ਐਵੇਨਿਊ ‘ਤੇ ਸਥਿਤ ਇਕ ਮਕਾਨ ‘ਚ ਜਤਿਨ ਅਰੋੜਾ ਦੇ ਘਰ ਰਹਿੰਦਾ ਸੀ। ਦੋਵੇਂ ਉਕਤ ਘਰ ਵਿੱਚ ਹੀ ਕੰਮ ਕਰਦੇ ਸਨ।

ਹਮਲਾਵਰ ਆਪਣੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਕੁਝ ਘੰਟਿਆਂ ‘ਚ ਹੀ ਮਾਮਲਾ ਸੁਲਝਾ ਲਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।

error: Content is protected !!