ਆਤਿਸ਼ੀ ਬਣੀ ਦਿੱਲੀ ਦੀ ਮੁੱਖ ਮੰਤਰੀ, ਤੀਜੀ ਮਹਿਲਾ ਨੇ ਸੰਭਾਲਿਆ ਕਾਰਜਭਾਰ

ਆਤਿਸ਼ੀ ਬਣੀ ਦਿੱਲੀ ਦੀ ਮੁੱਖ ਮੰਤਰੀ, ਤੀਜੀ ਮਹਿਲਾ ਨੇ ਸੰਭਾਲਿਆ ਕਾਰਜਭਾਰ

ਦਿੱਲੀ (ਵੀਓਪੀ ਬਿਊਰੋ) ਆਮ ਆਦਮੀ ਪਾਰਟੀ ਦੇ ਦਿੱਗਜ ਨੇਤਾ ਅਤੇ ਅਰਵਿੰਦ ਕੇਜਰੀਵਾਲ ਦੇ ਕਰੀਬੀ ਵਿਧਾਇਕ ਆਤਿਸ਼ੀ ਨੇ ਰਾਜ ਭਵਨ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਉਨ੍ਹਾਂ ਦੇ ਨਾਲ ਪੰਜ ਮੰਤਰੀਆਂ ਨੇ ਵੀ ਸਹੁੰ ਚੁੱਕੀ। ਇਹ ਸਮਾਗਮ ਪਹਿਲਾਂ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਲਈ 26-27 ਸਤੰਬਰ ਨੂੰ ਹੋਣਾ ਸੀ ਪਰ ਦਿੱਲੀ ਦੇ ਉਪ ਰਾਜਪਾਲ ਦੀ ਬੇਨਤੀ ‘ਤੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਆਤਿਸ਼ੀ, ਜੋ ਕਾਲਕਾਜੀ ਹਲਕੇ ਦੀ ਨੁਮਾਇੰਦਗੀ ਕਰਦੀ ਹੈ ਅਤੇ ਦਿੱਲੀ ਕੈਬਨਿਟ ਵਿੱਚ ਇਕਲੌਤੀ ਮਹਿਲਾ ਮੰਤਰੀ ਹੈ, ਨੂੰ 17 ਸਤੰਬਰ ਨੂੰ ‘ਆਪ’ ਵਿਧਾਇਕਾਂ ਦੁਆਰਾ ਸਰਬਸੰਮਤੀ ਨਾਲ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਗਿਆ ਸੀ। ਉਸਨੇ ਅਰਵਿੰਦ ਕੇਜਰੀਵਾਲ ਦੀ ਥਾਂ ਲਈ, ਜਿਨ੍ਹਾਂ ਨੇ ਦਿੱਲੀ ਦੇ ਵਿਵਾਦਤ ਸ਼ਰਾਬ ਨੀਤੀ ਕੇਸ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ।

ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਨੇਤਾ ਆਤਿਸ਼ੀ ਨੇ ਸ਼ਨੀਵਾਰ ਦੁਪਹਿਰ ਨੂੰ ਰਾਜ ਨਿਵਾਸ ਵਿਖੇ ਇੱਕ ਸਮਾਰੋਹ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਇਸ ਦੇ ਨਾਲ ਹੀ ‘ਆਪ’ ਨੇ ਲਗਾਤਾਰ ਚੌਥੀ ਵਾਰ ਦਿੱਲੀ ‘ਚ ਸਰਕਾਰ ਬਣਾਈ ਹੈ। ਨਿਰਧਾਰਿਤ ਸਮੇਂ ਮੁਤਾਬਕ ਸ਼ਾਮ 4.30 ਵਜੇ ਆਤਿਸ਼ੀ ਨੇ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਦੇ ਨਾਲ ਮੰਤਰੀ ਮੰਡਲ ਨੂੰ ਵੀ ਸਹੁੰ ਚੁਕਾਈ ਗਈ।

‘ਆਪ’ ਵੱਲੋਂ ਐਲਾਨੀ ਗਈ ਨਵੀਂ ਕੈਬਨਿਟ ਵਿੱਚ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ, ਇਮਰਾਨ ਹੁਸੈਨ ਅਤੇ ਸੁਲਤਾਨਪੁਰ ਮਾਜਰਾ ਦੇ ਵਿਧਾਇਕ ਮੁਕੇਸ਼ ਅਹਲਾਵਤ ਸ਼ਾਮਲ ਹੋਣਗੇ। ਰਾਏ, ਗਹਿਲੋਤ, ਭਾਰਦਵਾਜ ਅਤੇ ਹੁਸੈਨ ਵੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਵਿੱਚ ਮੰਤਰੀ ਹਨ। ਆਤਿਸ਼ੀ ਦੇਸ਼ ਦੀ 17ਵੀਂ ਮਹਿਲਾ ਮੁੱਖ ਮੰਤਰੀ ਹੋਵੇਗੀ।

error: Content is protected !!