ਪਤਨੀ ਸੀ ਚੰਡੀਗੜ੍ਹ ਬੱਚੇ ਵਿਦੇਸ਼, ਮੌ+ਤ ਤੇ ਪਤਨੀ ਕਹਿੰਦੀ ਮੈਂ ਨਹੀਂ ਆਉਂਦੀ, ਪੁਲਿਸ ਨੇ ਪੈਨਸ਼ਨ ਦਾ ਲਾਲਚ ਦੇ ਜਲਦੀ ਫ੍ਰੀ ਕਰਨ ਦੀ ਸ਼ਰਤ ਤੇ ਬੁਲਾਈ ਪਤਨੀ

(ਵੀਓਪੀ ਬਿਊਰੋ)ਵੈਸੇ ਤਾਂ ਹਰ ਰੋਜ਼ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਨੂੰ ਦੇਖਕੇ ਦਿਲ ਦੁਖੀ ਹੁੰਦਾ ਹੈ ਪਰ ਹੁਣ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸਨੂੰ ਸੁਣਨ ਤੋਂ ਬਾਅਦ ਰਿਸ਼ਤਿਆਂ ਤੋਂ ਵੀ ਵਿਸ਼ਵਾਸ ਉੱਠ ਜਾਏਗਾ।ਇਸ ਖਬਰ ਨੂੰ ਸੁਣਨ ਤੋਂ ਬਾਅਦ ਹਰ ਕੋਈ ਪਰਿਵਾਰ ਤੇ ਥੂ-ਥੂ ਕਰ ਰਿਹਾ ਹੈ ਦਰਅਸਲ ਇੱਕ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਜਦੋਂ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਜੋ ਸੁਣਨ ਨੂੰ ਮਿਿਲਆ ਉਹ ਸੁਣਕੇ ਹਰ ਕੋਈ ਹੈਰਾਨ ਰਹਿ ਗਿਆ।

ਪਰਿਵਾਰ ਕਹਿੰਦਾ ਤੁਸੀਂ ਸਸਕਾਰ ਕਰ ਦਿਓ ਕਿਉਂਕਿ ਮ੍ਰਿਤਕ ਦੇ ਬੱਚੇ ਵਿਦੇਸ਼ ਵਿੱਚ ਹੈ ਅਤੇ ਪਤਨੀ ਵੀ ਬੱਚਿਆਂ ਨਾਲ ਹੀ ਰਹਿੰਦੀ ਹੈ।ਪਰ ਸਯੋਗ ਦੀ ਗੱਲ ਇਹ ਹੈ ਕਿ ਮ੍ਰਿਤਕ ਦੀ ਧਰਮਪਤਨੀ ਚੰਡੀਗੜ੍ਹ ਆਈ ਹੋਈ ਸੀ।ਪੁਲਿਸ ਦੇ ਬੁਲਾਉਂਣ ਤੇ ਪਹਿਲਾ ਤਾਂ ਪਤਨੀ ਨੇ ਇਨਕਾਰ ਕਰ ਦਿੱਤਾ ਫਿਰ ਇਸ ਸ਼ਰਤ ਤੇ ਮੰਨ ਗਈ ਕਿ ਉਸਨੂੰ 2-3 ਘੰਟੇ ਵਿੱਚ ਫ੍ਰੀ ਕੀਤਾ ਜਾਵੇਗਾ।ਕਿਉਂਕਿ ਉਸਨੇ ਚੰਡੀਗੜ੍ਹ ਜਾਕੇ ਆਪਣਾ ਇਲਾਜ਼ ਕਰਵਾਉਂਣਾ ਹੈ।ਜਨਾਨੀ ਨੂੰ ਵਾਰ-ਵਾਰ ਸਮਝਾਉਂਣ ਤੇ ਵੀ ਜਿੱਦ ਨਾ ਛੱਡੀ ਫਿਰ ਇਸ ਸ਼ਰਤ ਤੇ ਮੰਨੀ ਕਿ ਫੈਮਲੀ ਪੈਨਸ਼ਨ ਅਤੇ ਬਕਾਇਆ ਰਾਸ਼ੀ ਵੀ ਉਸਨੂੰ ਮਿਲੇਗੀ ਤਾਂ ਉਹ ਸਸਕਾਰ ਕਰਵਾਉਂਣ ਲਈ ਪਹੁੰਚੀ।ਪੁਲਿਸ ਅਧਿਕਾਰੀਆਂ ਤੱਕ ਨੂੰ ਇਸ ਘਟਨਾ ਨੇ ਝਿਜੋੜ ਕੇ ਰੱਖ ਦਿੱਤਾ।

ਪੁਲਿਸ ਅਧਿਕਾਰੀਆ ਮੁਤਾਬਿਕ ਮ੍ਰਿਤਕ ਦੀ ਪਤਨੀ ਪਹੁੰਚੀ ਪਰ ਉਸਨੇ ਮ੍ਰਿਤਕ ਦੇਹ ਦਾ ਮੂੰਹ ਦੇਖਣਾ ਤਾਂ ਇੱਕ ਪਾਸੇ ਲਾਸ਼ ਨੂੰ ਹੱਥ ਲਾਉਣਾ ਵੀ ਜਰੂਰੀ ਨਾ ਸਮਝਿਆ।ਪੁਲਿਸ ਅਧਿਕਾਰੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਖੁਨ ਦਾ ਰੰਗ ਇਸ ਕਦਰ ਚਿੱਟਾ ਪੈ ਗਿਆ ਹੈ।

ਔਰਤ ਨੇ ਇਹ ਕਹਿਕੇ ਪੱਲਾ ਝਾੜ ਲਿਆ ਕਿ ਜੇਕਰ ਉਸਨੇ ਮ੍ਰਿਤਕ ਨੂੰ ਹੱਥ ਲਾ ਲਿਆ ਤਾਂ ਉਸਨੂੰ ਇੰਨਫੈਕਸਨ ਹੋ ਸਕਦਾ ਹੈ।ਔਰਤ ਨੇ ਕਿਹਾ ਫਟਾਫਟ ਕੰਮ ਨਿਬੇੜ ਕੇ ਮੈਨੂੰ ਵਿਹਲਾਂ ਕਰ ਦਿਓ।ਬਰਹਾਲ ਇਸ ਘਟਨਾ ਨੇ ਇਹ ਸਾਬਤ ਕਰ ਦਿੱਤਾ ਜਿਸ ਬਾਪ ਨੇ ਆਪਣੀ ਖੁਨ ਪਸੀਨੇ ਦੀ ਕਮਾਈ ਨਾਲ ਬੱਚਿਆਂ ਨੰ ਪੜਾਇਆ ਲਿਖਾਇਆਂ ਹੋਣਾ ਬਾਹਰ ਭੇਜਿਆ ਹੋਣਾ ਉਹ ਐਨੇ ਜਿਆਦਾ ਮਤਲਬੀ ਹੋ ਗਏ ਕਿ ਪਿਤਾ ਦੇ ਮਰੇ ਤੇ ਨੰਗਲ ਤੱਕ ਨਾ ਆ ਸਕੇ।

error: Content is protected !!