ਫਗਵਾੜਾ ‘ਚ ਦਿੱਲੀ ਤੋਂ ਕੁੜੀਆਂ ਲਿਆ ਕੇ ਚਲਾ ਰਹੇ ਸੀ ਦੇਹ ਵਪਾਰ ਦਾ ਧੰਦਾ, ਪੰਜਾਬ ਪੁਲਿਸ ਨੇ 9 ਕੁੜੀਆਂ ਸਣੇ 11 ਕਾਬੂ ਕੀਤੇ
ਫਗਵਾੜਾ/ਜਲੰਧਰ (ਵੀਓਪੀ ਬਿਊਰੋ) ਫਗਵਾੜਾ ‘ਚ ਸਪਾ ਸੈਂਟਰਾਂ ਦੀ ਆੜ ‘ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਇੱਥੇ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਦੋ ਵੱਖ-ਵੱਖ ਸਪਾ ਸੈਂਟਰਾਂ ‘ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਟੀਮ ਨੇ 9 ਔਰਤਾਂ ਅਤੇ ਦੋ ਪੁਰਸ਼ਾਂ ਸਮੇਤ ਕੁੱਲ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਸਪਾ ਸੈਂਟਰ ਦੇ ਸੰਚਾਲਕ ਸਮੇਤ 14 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਫਗਵਾੜਾ ਦੀ ਐੱਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਥਾਣਾ ਸਿਟੀ ਦੇ ਐੱਸਐੱਚਓ ਜਤਿੰਦਰ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰੂ ਹਰਗੋਬਿੰਦ ਨਗਰ ਦੇ ਪਿਛਲੇ ਪਾਸੇ ਪ੍ਰਿੰਸ ਨਾਮਕ ਵਿਅਕਤੀ ਡਾਇਮੰਡ ਸਪਾ ਸੈਂਟਰ ਚਲਾਉਂਦਾ ਹੈ, ਜਿਸ ਵਿੱਚ ਨਾਜਾਇਜ਼ ਤੌਰ ’ਤੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ।
ਐੱਸਪੀ ਭੱਟੀ ਅਨੁਸਾਰ ਐੱਸਐੱਚਓ ਨੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਛਾਪੇਮਾਰੀ ਕਰਕੇ 6 ਵਿਅਕਤੀਆਂ ਨੂੰ ਕਾਬੂ ਕੀਤਾ। ਸਪਾ ਸੈਂਟਰ ਦੇ ਮਾਲਕ ਪ੍ਰਿੰਸ ਸਮੇਤ ਸੱਤ ਜਣਿਆਂ ਖ਼ਿਲਾਫ਼ ਇਮੋਰਲ ਟਰੈਫਿਕ ਕੰਟਰੋਲ ਐਕਟ 1956 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਥਾਣਾ ਸਿਟੀ ਦੇ ਐਸ.ਐਚ.ਓ ਜਤਿੰਦਰ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਕਿ ਰਵੀ ਅਤੇ ਕਾਕਾ ਨਾਮੀ ਵਿਅਕਤੀ ਪੁਰਾਣੀ ਸਬਜ਼ੀ ਮੰਡੀ ਬੰਗਾ ਰੋਡ ‘ਤੇ ਹੈਵਨ ਸਪਾ ਸੈਂਟਰ ਚਲਾਉਂਦੇ ਹਨ, ਜਿਸ ਵਿਚ ਨਾਜਾਇਜ਼ ਤੌਰ ‘ਤੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ | ਐਸਐਚਓ ਨੇ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਛਾਪਾ ਮਾਰ ਕੇ 5 ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਪਛਾਣ ਹਰਪ੍ਰੀਤ ਵਾਸੀ ਗੱਦੀਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ, ਸਰੋਜ ਕੁਮਾਰੀ ਵਾਸੀ ਹੁਸ਼ਿਆਰਪੁਰ, ਨੇਹਾ ਕੌਰ ਵਾਸੀ ਕੌਲਸਰ ਮੁਹੱਲਾ ਫਗਵਾੜਾ, ਪਿੰਕੀ ਵਾਸੀ ਪ੍ਰਤਾਪਪੁਰਾ ਜਲੰਧਰ, ਚੰਦਾ ਦੇਵੀ ਵਾਸੀ ਪਾਣੀਪਤ ਵਜੋਂ ਹੋਈ ਹੈ। ਹਾਲ, ਖੋਥਦਾਨ ਥਾਣਾ ਬਹਿਰਾਮ ਵਿਖੇ ਹੋਈ। ਸੈਂਟਰ ਦੇ ਮਾਲਕ ਰਵੀ ਅਤੇ ਕਾਕਾ ਸਮੇਤ ਸਾਰੇ 7 ਲੋਕਾਂ ਖਿਲਾਫ ਇਮੋਰਲ ਟਰੈਫਿਕ ਕੰਟਰੋਲ ਐਕਟ 1956 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
Phagwara jalandhar Punjab sex racket Punjab police latest news crime


