ਪੰਜਾਬ ਸਰਕਾਰ ਬਦਲੇਗੀ ਮੰਤਰੀਆਂ ਦੇ ਚਿਹਰੇ, ਜਲੰਧਰ ਤੋਂ ਮਹਿੰਦਰ ਭਗਤ ਬਣਨਗੇ ਮੰਤਰੀ
ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਸਰਕਾਰ ਦੀ ਕੈਬਿਨਟ ਵਿੱਚ ਵੱਡੇ ਫੇਰ ਬਦਲ ਹੋਣ ਜਾ ਰਹੇ ਹਨ। ਜਿੱਥੇ ਕੁਝ ਚਿਹਰੇ ਮੰਤਰੀ ਪਦ ਤੋਂ ਲਾਂਭੇ ਕਿਤੇ ਜਾ ਰਹੇ ਨੇ ਉੱਥੇ ਹੀ ਕੁਝ ਚਿਹਰੇ ਨਵੇਂ ਮੰਤਰੀ ਮੰਡਲ ਵਿੱਚ ਲਿਆਂਦੇ ਜਾ ਰਹੇ ਨੇ ਇਹਨਾਂ ਵਿੱਚੋਂ ਸਭ ਤੋਂ ਖਾਸ ਨਾਂ ਆ ਰਿਹਾ ਹਾਲ ਹੀ ਵਿੱਚ ਜਲੰਧਰ ਵੈਸਟ ਤੋਂ ਜਿਮਨੀ ਚੋਣ ਜਿੱਤੇ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਹਨ, ਜਿਨਾਂ ਨੂੰ ਵੱਡਾ ਮੰਤਰੀ ਪਦ ਦੇ ਕੇ ਨਿਵਾਜਿਆ ਜਾ ਸਕਦਾ ਹੈ।ਵਇਸ ਦੇ ਨਾਲ ਹੀ ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਨੂੰ ਮੰਤਰੀ ਪਦ ਦੇ ਅਹੁਦੇ ਤੋਂ ਲਾਂਭੇ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਵੀ ਹੋਰ ਵੀ ਕਈ ਚਿਹਰੇ ਹਨ ਜਿਨਾਂ ਨੂੰ ਮੰਤਰੀ ਪਦ ਦੇ ਅਹੁਦੇ ਤੋਂ ਲਾਂਭੇ ਕੀਤਾ ਜਾਵੇਗਾ ਇਸ ਦੇ ਨਾਲ ਹੀ ਮੀਤ ਯਾਰ ਜੋ ਕਿ ਹਾਲ ਹੀ ਵਿੱਚ ਲੋਕ ਸਭਾ ਚੋਣਾਂ ਜਿੱਤ ਕੇ ਦਿੱਲੀ ਲੋਕ ਸਭਾ ਪਾਰਲੀਮੈਂਟ ਵਿੱਚ ਪਹੁੰਚ ਚੁੱਕੇ ਹਨ ਉਹਨਾਂ ਦੀ ਜਗ੍ਹਾ ਵੀ ਨਵਾਂ ਚਿਹਰਾ ਮੰਤਰੀ ਮੰਡਲੀ ਲਿਆਂਦਾ ਜਾ ਸਕਦਾ ਹੈ।
ਪੰਜਾਬ ਮੰਤਰੀ ਮੰਡਲ ‘ਚ ਅੱਜ ਫੇਰਬਦਲ ਹੋਵੇਗਾ। ਪੰਜਾਬ ਰਾਜ ਭਵਨ ਵਿਖੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਹਾਜ਼ਰੀ ਵਿੱਚ ਮੰਤਰੀ ਮੰਡਲ ਵਿੱਚ ਚਾਰ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ।
ਸਰਕਾਰ ਦੇ ਇੱਕ ਸੀਨੀਅਰ ਮੰਤਰੀ ਨੇ ਦੱਸਿਆ ਕਿ ਕੈਬਨਿਟ ਮੰਤਰੀਆਂ ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਬਲਕਾਰ ਸਿੰਘ ਨੂੰ ਮੌਜੂਦਾ ਮੰਤਰੀ ਮੰਡਲ ਵਿੱਚੋਂ ਹਟਾ ਦਿੱਤਾ ਗਿਆ ਹੈ। ਇਨ੍ਹਾਂ ਮੰਤਰੀਆਂ ਦੇ ਅਸਤੀਫ਼ੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਕੋਲ ਵੀ ਪਹੁੰਚ ਗਏ ਹਨ।
ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਥਾਂ ਮੰਤਰੀ ਮੰਡਲ ਵਿੱਚ ਨਵੇਂ ਚਿਹਰਿਆਂ ਨਾਲ ਚਾਰ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ। ਇਨ੍ਹਾਂ ਵਿੱਚ ਹਰਦੀਪ ਸਿੰਘ ਮੁੰਡੀਆ, ਬਰਿੰਦਰ ਕੁਮਾਰ ਗੋਇਲ, ਤਰਨਪ੍ਰੀਤ ਸਿੰਘ ਸੌਂਧ ਅਤੇ ਮਹਿੰਦਰ ਭਗਤ ਸ਼ਾਮਲ ਹਨ।
ਪੰਜਾਬ ਸਰਕਾਰ ਬਦਲੇਗੀ ਮੰਤਰੀਆਂ ਦੇ ਚਿਹਰੇ, ਜਲੰਧਰ ਤੋਂ ਮਹਿੰਦਰ ਭਗਤ ਬਣਨਗੇ ਮੰਤਰੀ
Punjab chandigarh jalandhar political news cmmann latest news