ਮੱਥਾ ਟੇਕਣ ਆਏ ਜੱਜ ਦੇ ਸੁਰੱਖਿਆ ਕਰਮੀ ਤੋਂ ਪਿਸਤੌਲ ਖੋਹ ਪ੍ਰਵਾਸੀ ਨੇ ਮਾਰੀ ਖੁਦ ਨੂੰ ਗੋ+ਲੀ, ਜਾਣੋਂ ਕੀ ਹੈ ਮਾਮਲਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ਤੇ ਇਕ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਲਈ। ਇਹ ਘਟਨਾ ਸ਼ਨੀ ਮੰਦਰ ਦੇ ਸਾਹਮਣੇ ਵਾਪਰੀ ਹੈ। ਜਾਣਕਾਰੀ ਮੁਤਾਬਕ ਨੌਜਵਾਨ ਨੇ ਪੁਲਿਸ ਨੌਜਵਾਨ ਦੀ ਪਿਸਤੌਰ ਨਾਲ ਖੁਦ ਗੋਲੀ ਮਾਰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਵੇਰੇ 8 ਵਜੇ ਦੇ ਕਰੀਬ ਸ਼ਨੀ ਮੰਦਰ ਹਰਿਮੰਦਰ ਸਾਹਿਬ ਦੇ ਨੇੜੇ ਵੀਆਈਪੀ ਗਨਮੈਨ ਤੋਂ ਪਿਸਤੌਲ ਖੋਹ ਕੇ ਅਣਪਛਾਤੇ ਸ਼ਰਧਾਲੂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਦੱਸਿਆ ਜਾ ਰਿਹਾ ਹੈ ਕਿ ਗਨਮੈਨ ਐਨਐਸ ਸ਼ੇਖਾਵਤ ਜੱਜ ਹਾਈ ਕੋਰਟ ਦੀ ਪਾਇਲਟ ਕਾਰ ਵਿੱਚ ਤਾਇਨਾਤ ਸੀ, ਜੋ ਹਰਿਮੰਦਰ ਸਾਹਿਬ ਮੱਥਾ ਟੇਕਣ ਗਿਆ ਸੀ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈਉਥੇ ਹੀ ਮੋਕੇ ‘ਤੇ ਪੁੱਜੇ ਏਸੀਪੀ ਗਗਨ ਦੀਪ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਫਿਲਹਾਲ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਤਾ ਨਹੀਂ ਚੱਲ ਸਕਿਆ ਕਿ ਉਹ ਸ਼ਰਧਾਲੂ ਕੌਣ ਸੀ ਅਤੇ ਕਿੱਥੋਂ ਦਾ ਰਹਿਣ ਵਾਲਾ ਹੈ। ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜੇਰੇ ਇਲਾਜ ਲਈ ਭੇਜਿਆ ਗਿਆ ਸੀ। ਪੁਲਿਸ ਹੁਣ ਜਾਂਚ ਕਰ ਰਹੀ ਜਾ ਰਹੀ ਹੈ ਕਿਸ ਦੀ ਪਿਸਤੋਲ ਦੇ ਨਾਲ ਗੋਲੀ ਚੱਲੀ ਹੈ। ਫਿਲਹਾਲ ਪਤਾ ਨਹੀਂ ਚੱਲ ਸਕਿਆ ਸਾਡੀਆਂ ਟੀਮਾਂ ਲੱਗੀਆਂ ਹਨ ਜਾਂਚ ਕਰ ਰਹੀਆ ਹਨ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਉਸ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।

ਗਲਿਆਰਾ ਪੁਲਿਸ ਸਟੇਸ਼ਨ ਅਨੁਸਾਰ ਖ਼ੁਦ ਨੂੰ ਗੋਲੀ ਮਾਰਨ ਵਾਲਾ ਵਿਅਕਤੀ ਪ੍ਰਵਾਸੀ ਹੈ। ਪੁਲਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਪੁੱਛਗਿੱਛ ਕਰ ਰਹੀ ਹੈ ਕਿ ਨੌਜਵਾਨ ਕਿੱਥੋਂ ਆਏ ਸਨ। ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਨੌਜਵਾਨਾਂ ਦੀ ਪਛਾਣ ਕਰ ਲਈ ਜਾਵੇਗੀ।ਜਿਸ ਜਗ੍ਹਾ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰੀ, ਉਹ ਜਗ੍ਹਾ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਹੈ, ਜਿੱਥੇ ਦੁਕਾਨਾਂ ਹਨ। ਇਸ ਨੂੰ ਪ੍ਰਵੇਸ਼ ਦੁਆਰ ਵੀ ਕਿਹਾ ਜਾਂਦਾ ਹੈ। ਇੱਥੇ ਵੀਆਈਪੀ ਪਾਰਕਿੰਗ ਦਾ ਵੀ ਪ੍ਰਬੰਧ ਹੈ ਅਤੇ ਸੁਰੱਖਿਆ ਕਰਮਚਾਰੀ ਹਰ ਸਮੇਂ ਮੌਜੂਦ ਰਹਿੰਦੇ ਹਨ। ਪੁਲਿਸ ਅਧਿਕਾਰੀਆਂ ਦਾ ਦਫ਼ਤਰ ਵੀ ਇੱਥੇ ਹੈ।

error: Content is protected !!