ਅਧਿਆਪਕ ਨੇੇ ਸਕੂਲ਼ ‘ਚ ਜ਼ਬਤ ਕੀਤਾ ਮੋਬਾਇਲ, ਭੇਦਭਰੇ ਹਾਲਾਤਾਂ ਘਰ ਆਈ 12ਵੀਂ ਦੇ ਵਿਦਿਆਰਥੀ ਦੀ ਲਾ+ਸ਼

 ਮੋਹਾਲੀ ਜ਼ਿਲੇ ਦੇ ਜ਼ੀਰਕਪੁਰ ਦੇ ਇਕ ਨਿੱਜੀ ਸਕੂਲ ‘ਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਕੁਝ ਸਮਾਂ ਪਹਿਲਾਂ ਸ਼ੱਕੀ ਹਾਲਾਤਾਂ ‘ਚ ਮੌਤ ਹੋਣ ਦੀ ਸੂਚਨਾ ਮਿਲੀ ਹੈ ਸਕੂਲ ਨੇ ਦੱਸਿਆ ਕਿ ਸਕੂਲ ‘ਚ ਚੱਕਰ ਆਉਣ ‘ਤੇ ਪਰਮਦੀਪ ਸਿੰਘ ਨੂੰ 32 ਚੰਡੀਗੜ੍ਹ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਬੱਚਾ ਪੜ੍ਹਾਈ ‘ਚ ਹੁਸ਼ਿਆਰ ਸੀ। ਜ਼ੀਰਕਪੁਰ ਦਾ ਇਹ ਪ੍ਰਾਈਵੇਟ ਸਕੂਲ ਜੀ.ਐਸ. ਮੈਮੋਰੀਅਲ ਪਬਲਿਕ ਸਕੂਲ ਹੈ, ਸੂਤਰਾਂ ਤੋਂ ਮਿਲੀ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਬੱਚੇ ਦੇ ਮੋਬਾਈਲ ਸਮੇਤ ਫੜਿਆ ਗਿਆ ਸੀ ਅਤੇ ਉਸ ਵਿੱਚ ਕੋਈ ਚੀਜ਼ ਸੀ, ਜਿਸ ਕਾਰਨ ਬੱਚਾ ਕਾਫੀ ਪ੍ਰੇਸ਼ਾਨ ਸੀ।

ਉੱਧਰ ਸਕੂਲ ਪ੍ਰਸ਼ਾਸਨ ਇਸ ਗੱਲ ਤੋਂ ਸਾਫ਼ ਇਨਕਾਰ ਕਰਦਾ ਨਜ਼ਰ ਆ ਰਿਹਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਬੱਚੇ ਸਕੂਲ ਵਿਚ ਮੋਬਾਈਲ ਲੈ ਕੇ ਆਉਂਦੇ ਹਨ ਪਰ ਉਨ੍ਹਾਂ ਨੂੰ ਇਕੱਠਾ ਕਰ ਲਿਆ ਜਾਂਦਾ ਹੈ ਅਤੇ ਬੱਚੇ ਨੂੰ ਅਜਿਹਾ ਕੁਝ ਨਹੀਂ ਹੋਇਆ, ਉਸ ਨੂੰ ਅਚਾਨਕ ਚੱਕਰ ਆਇਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

18 ਸਾਲਾ ਪਰਮਦੀਪ ਦੀ ਮੌਤ ਤੋਂ ਬਾਅਦ ਸਕੂਲ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੇ ਮਾਤਾ-ਪਿਤਾ, ਭੈਣ ਅਤੇ ਦਾਦੇ ਦੇ ਹੰਝੂ ਨਹੀਂ ਰੁਕ ਰਹੇ। ਪਰਮਦੀਪ ਆਪਣੀ ਵੱਡੀ ਭੈਣ ਦਾ ਇਕਲੌਤਾ ਭਰਾ ਸੀ।

ਭੈਣ ਨੇ ਵਿਰਲਾਪ ਕਰਦਿਆਂ ਕਿਹਾ ਕਿ ਹੁਣ ਉਹ ਕਿਸ ਨੂੰ ਰੱਖੜੀ ਬੰਨ੍ਹੇਗੀ। ਉਧਰ ਪਰਮਦੀਪ ਦੇ ਦਾਦਾ ਕਰਮ ਸਿੰਘ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਪਰਮ ਅੱਜ ਚਿੱਟੇ ਕੱਪੜੇ ਪਾ ਕੇ ਸਕੂਲ ਗਿਆ ਸੀ, ਮੈਨੂੰ ਨਹੀਂ ਪਤਾ ਸੀ ਕਿ ਮੇਰਾ ਪੋਤਾ ਕਦੇ ਘਰ ਨਹੀਂ ਪਰਤੇਗਾ। ਬਾਰ-ਬਾਰ ਉਸ ਦੇ ਦਾਦਾ ਜੀ ਗੇਟ ‘ਤੇ ਖੜ੍ਹੇ ਹੋ ਕੇ ਪੁੱਛ ਰਹੇ ਸਨ ਕਿ ਮੇਰਾ ਪਰਮ ਅਜੇ ਘਰ ਨਹੀਂ ਪਹੁੰਚਿਆ, ਮੇਰਾ ਪਰਮ ਕਦੋਂ ਆਵੇਗਾ। ਪਰਿਵਾਰ ਦਾ ਬੁਰਾ ਹਾਲ ਹੈ।

error: Content is protected !!