Skip to content
Friday, December 20, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
September
24
ਘਰਵਾਲੀ ਕਰਦੀ ਸੀ ਪਰੇਸ਼ਾਨ, ਦੁਖੀ ਹੋਏ ਨੇ ਚੁੱਕਿਆ ਖੌਫਨਾਕ ਕਦਮ, ਭਰਾ ਬੁਲਾਕੇ ਬੋਲਦੀ ਸੀ ਮੰਦਾ
Crime
Delhi
international
jalandhar
Latest News
National
Politics
Punjab
ਘਰਵਾਲੀ ਕਰਦੀ ਸੀ ਪਰੇਸ਼ਾਨ, ਦੁਖੀ ਹੋਏ ਨੇ ਚੁੱਕਿਆ ਖੌਫਨਾਕ ਕਦਮ, ਭਰਾ ਬੁਲਾਕੇ ਬੋਲਦੀ ਸੀ ਮੰਦਾ
September 24, 2024
Voice of Punjab
ਅੰਮ੍ਰਿਤਸਰ ਦੇ ਲੁਹਾਰ ਕਾ ਰੋਡ ਉਤੇ ਇੱਕ 40 ਸਾਲਾਂ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਘਰੇਲੂ ਝਗੜੇ ਦੇ ਚੱਲਦੇ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਅਧਿਕਾਰੀ ਨੇ ਮੌਕੇ ਉਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਹੈ।ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬੇਟੇ ਦਾ ਆਪਣੀ ਘਰਵਾਲੀ ਦੇ ਨਾਲ ਝਗੜਾ ਚੱਲ ਰਿਹਾ ਸੀ। ਰੋਜ਼ਾਨਾ ਉਸ ਦੀ ਘਰਵਾਲੀ ਉਸ ਨਾਲ ਲੜਾਈ ਝਗੜਾ ਕਰਦੀ ਰਹਿੰਦ ਸੀ ਤੇ ਆਪਣੇ ਭਰਾਵਾਂ ਨੂੰ ਬੁਲਾ ਕੇ ਮੰਦਾ ਬੋਲਦੀ ਸੀ।
ਇਸ ਦੇ ਚੱਲਦੇ ਉਹ ਦੋ ਦਿਨ ਪਹਿਲਾਂ ਲੜਾਈ ਝਗੜਾ ਕਰਕੇ ਆਪਣੇ ਪੇਕੇ ਗਈ ਤੇ ਬੱਚੇ ਵੀ ਨਾਲ ਲੈ ਗਈ ਜਿਸ ਦੇ ਚੱਲਦੇ ਨੌਜਵਾਨ ਨੇ ਦੁਖੀ ਹੋ ਕੇ ਆਪਣੇ ਘਰ ਵਿੱਚ ਵੜ ਕੇ ਫਾਹਾ ਲੈ ਲਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਉਸ ਦੀ ਪਤਨੀ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਜਿਸਦੀ ਉਮਰ 40 ਸਾਲ ਦੇ ਕਰੀਬ ਹੈ।
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦਾ ਨਾਮ ਰਾਜਨ ਹੈ ਤੇ ਉਸਦੀ ਘਰਵਾਲੀ ਨਾਲ ਉਸਦਾ ਝਗੜਾ ਚੱਲ ਰਿਹਾ ਸੀ। ਜਿਸਦੇ ਚੱਲਦੇ ਉਸ ਨੇ ਘਰੇਲੂ ਕਲੇਸ਼ ਨੂੰ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
Post navigation
ਖਾਣਾ ਨਾ ਬਣਾਉਣ ‘ਤੇ ਮਾਂ ਨੇ ਝਿੜਕਿਆ ਤਾਂ ਧੀ ਦੀ ਤਿੰਨ ਦਿਨ ਬਾਅਦ ਪਿੰਡ ਦੇ ਬਾਹਰੋ ਮਿਲੀ ਲ+ਾ+ਸ਼
ਇਹ ਹੁੰਦੀ ਹੈ ਮਾਂ! ਮੌ+ਤ ਸਾਹਮਣੇ ਦੇਖ ਮਾਂ ਨੇ ਦੂਰ ਸੁੱਟੇ ਬੱਚੇ, ਮਾਂ ਦੀ ਮੌ+ਤ, 2 ਬੱਚੇ ਹੋਏ ਗੰਭੀਰ ਜ਼ਖਮੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us