ਟਰੱਕ ਨਾਲ ਟਕਰਾਈ ਇਨੋਵਾ ਕਾਰ, 7 ਦੀ ਮੌਤ, ਗੱਡੀ ‘ਚ ਫਸੀਆਂ ਲਾ+ਸ਼ਾਂ ਕੱਢੀਆਂ ਗੈੱਸ ਕਟਰ ਨਾਲ

ਗੁਜਰਾਤ ਦੇ ਸਾਬਰਕਾਂਠਾ ‘ਚ ਹਿੰਮਤਨਗਰ ਹਾਈਵੇ ‘ਤੇ ਬੁੱਧਵਾਰ ਸਵੇਰੇ ਇਕ ਇਨੋਵਾ ਕਾਰ ਇਕ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ ਕਾਰ ਵਿੱਚ ਸਵਾਰ 7 ਲੋਕਾਂ ਦੀ ਮੌਤ ਹੋ ਗਈ। 1 ਗੰਭੀਰ ਜ਼ਖਮੀ ਹੈ, ਜੋ ਹਿੰਮਤਨਗਰ ਦੇ ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਹੈ।

ਪੁਲਿਸ ਨੇ ਦੱਸਿਆ ਕਿ ਕਾਰ ‘ਚ ਸਵਾਰ ਸਾਰੇ 8 ਲੋਕ ਅਹਿਮਦਾਬਾਦ ਦੇ ਰਹਿਣ ਵਾਲੇ ਸਨ। ਉਹ ਸ਼ਾਮਲਾਜੀ ਤੋਂ ਅਹਿਮਦਾਬਾਦ ਵੱਲ ਜਾ ਰਹੇ ਸਨ। ਇਸ ਦੌਰਾਨ ਕਾਰ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ।ਹਾਦਸਾ ਇੰਨਾ ਗੰਭੀਰ ਸੀ ਕਿ ਕਾਰ ਦਾ ਬੰਪਰ ਉੱਡ ਗਿਆ ਅਤੇ ਲਾਸ਼ਾਂ ਕਾਰ ਵਿੱਚ ਹੀ ਫਸ ਗਈਆਂ। ਲਾਸ਼ਾਂ ਨੂੰ ਕੱਢਣ ਲਈ ਕਾਰ ਨੂੰ ਗੈਸ ਕਟਰ ਨਾਲ ਕੱਟਣਾ ਪਿਆ।

ਪੁਲਿਸ ਨੇ ਦੱਸਿਆ ਕਿ ਕਾਰ ਤੇਜ਼ ਰਫ਼ਤਾਰ ‘ਤੇ ਸੀ। ਡੀਐਸਪੀ ਏਕੇ ਪਟੇਲ ਨੇ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਦੀ ਟੀਮ ਮੌਕੇ ‘ਤੇ ਪਹੁੰਚੀ, ਉਦੋਂ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਸੀ।

ਮ੍ਰਿਤਕਾਂ ਦੀ ਪਛਾਣ ਧਨਵਾਨੀ, ਚਿਰਾਗ, ਰਵੀਭਾਈ, ਰੋਹਿਤ, ਗੋਵਿੰਦ, ਰਾਹੁਲ, ਰੋਹਿਤ ਅਤੇ ਬਰਥ ਵਜੋਂ ਹੋਈ ਹੈ। ਉਨ੍ਹਾਂ ਦੀ ਉਮਰ ਅਤੇ ਹੋਰ ਵੇਰਵਿਆਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਦੌਰਾਨ 22 ਸਾਲਾ ਹਨੀਭਾਈ ਸ਼ੰਕਰਲਾਲ ਤੋਤਵਾਨੀ ਹਿੰਮਤਨਗਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

error: Content is protected !!