ਲੱਖਾਂ ਦਾ ਕਰਜ਼ਾ ਲੈਕੇ ਨੌਜਵਾਨ ਭੇਜਿਆ ਸੀ ਬਾਹਰ, ਵਿਦੇਸ਼ ‘ਚ ਹੋਈ ਮੌ+ਤ, ਮਾਪਿਆਂ ਦਾ ਦੇਖਿਆ ਨਹੀਂ ਜਾਂਦਾ ਹਾਲ

ਰੋਜੀ ਰੋਟੀ ਕਮਾਉਣ ਲਈ ਵਿਦੇਸ਼ੀ ਧਰਤੀ ਤੇ ਪੰਜਾਬੀ ਨੌਜਵਾਨਾਂ ਦੀਆਂ ਲਗਾਤਾਰ ਕਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ। ਬੀਤੇ ਦਿਨੀ 23 ਸਾਲਾ ਨਵਦੀਪ ਕੌਰ ਦੀ ਕਨੇਡਾ ਵਿੱਚ ਬਰੇਨ ਹੈਮਰਜ ਦੇ ਨਾਲ ਹੋਈ ਮੌਤ ਦੀ ਖਬਰ ਹਜੇ ਠੰਡੀ ਵੀ ਨਹੀਂ ਸੀ ਹੋਈ ਕਿ ਹੁਣ ਨਾਭਾ ਦੇ ਨੌਜਵਾਨ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਬੀਤੀ ਰਾਤ ਨਾਭਾ ਦੀ ਸਭ ਤਹਿਸੀਲ ਭਾਦਸੋਂ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਉਰਫ ਮਨੀ ਜੋ ਨੌ ਮਹੀਨੇ ਪਹਿਲਾਂ ਹੀ ਕਨੇਡਾ ਵਿਖੇ ਗਿਆ ਸੀ। ਕੰਮ ਦੌਰਾਨ ਦਿਲ ਦਾ ਦੌਰਾ ਪੈਣ ਦੇ ਨਾਲ ਉਸ ਦੀ ਮੌਤ ਹੋ ਗਈ। ਜਿਵੇਂ ਇਹ ਖਬਰ ਪਰਿਵਾਰਿਕ ਮੈਂਬਰਾਂ ਤੱਕ ਪਹੁੰਚੀ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੁਰਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਬੇਟਾ ਸੀ ਅਤੇ ਹੁਣ ਘਰ ਵਿੱਚ ਸਿਰਫ ਤੇ ਸਿਰਫ ਮਾਤਾ ਪਿਤਾ ਲਈ ਰੋਣ ਤੋਂ ਸਿਵਾ ਹੋਰ ਕੁਝ ਨਹੀਂ ਰਿਹਾ। ਪਿਤਾ ਨੇ 20 ਲੱਖ ਦਾ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਕਿ ਉਹ ਉਨਾਂ ਦੇ ਬੁਢਪੇ ਦਾ ਸਹਾਰਾ ਬਣੇਗਾ ਪਰ ਪਰਿਵਾਰਕ ਮੈਂਬਰਾਂ ਦੇ ਸੁਪਨੇ ਚਕਨਾ ਚੂਰ ਹੋ ਗਏ। ਆਪਣੇ ਪੁੱਤ ਦੀ ਮੌਤ ਤੋ ਬਾਅਦ ਮਾਂ ਦਾ ਦਰਦ ਵੇਖਿਆ ਨਹੀਂ ਜਾ ਸਕਦਾ ਕਿਉਂਕਿ ਜਿਸ ਮਾਂ ਨੇ ਪਾਲ ਪੋਸ ਕੇ ਵੱਡਾ ਕੀਤਾ ਅਤੇ ਆਪਣੇ ਪੁੱਤ ਤੋਂ ਵੱਡੀਆਂ ਆਸਾ ਸਨ ਉਹ ਆਸਾਂ ਕਿਤੇ ਨਾ ਕਿਤੇ ਮਿੱਟੀ ਵਿੱਚ ਮਿਲ ਗਈਆਂ।

error: Content is protected !!