ਆਨਲਾਈਨ ਸੇਲ; 11 ਰੁਪਏ ‘ਚ ਵਿਕਿਆ i-phone, ਤੁਸੀਂ ਵੀ ਕਿਤੇ ਮਿਸ ਤਾਂ ਨਹੀਂ ਕਰ’ਤੀ ਇਹ ਡੀਲ
ਨਵੀਂ ਦਿੱਲੀ (ਵੀਓਪੀ ਬਿਊਰੋ)- ਆਨਲਾਈਨ ਸ਼ਾਪਿੰਗ ਭਾਰਤ ਵਿੱਚ ਕਾਫੀ ਤੇਜ਼ੀ ਨਾਲ ਵੱਧ ਫੁੱਲ ਰਹੀ। ਐਮਾਜੋਨ-ਫਲਿਪਕਾਰਟ ਅਤੇ ਹੋਰ ਕਈ ਅਜਿਹੀਆਂ ਵੈਬਸਾਈਟ ਸਨ, ਜਿਨਾਂ ਉੱਤੇ ਘਰ ਦੇ ਹਰ ਛੋਟੇ ਵੱਡੇ ਸਮਾਨ ਤੋਂ ਲੈ ਕੇ ਆਪਣੀ ਲੋੜੀਦੀ ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਕਈ ਵਾਰ ਤਿਉਹਾਰਾਂ ਦੇ ਸੀਜਨ ਵਿੱਚ ਇਹਨਾਂ ਵੈਬਸਾਈਟਾਂ ਉੱਤੇ ਵੱਡੇ ਪੱਧਰ ਤੇ ਸੇਲਸ ਲੱਗਦੀ ਹੈ, ਜਿਸ ਵਿੱਚ ਕਾਫੀ ਸਸਤੇ ਭਾਅ ਤੇ ਸਮਾਨ ਵੇਚਿਆ ਜਾਂਦਾ ਹੈ। ਇਸ ਦੌਰਾਨ ਭਾਰੀ ਗਿਣਤੀ ਵਿੱਚ ਲੋਕ ਇਹ ਖਰੀਦਦਾਰੀ ਕਰਦੇ ਹਨ। ਗੱਲ ਕੀਤੀ ਜਾਵੇ ਤਾਂ ਇਸ ਵਾਰ ਵੀ ਦੁਸਹਿਰਾ ਅਤੇ ਦਿਵਾਲੀ ਦੇ ਮੱਦੇ ਨਜ਼ਰ ਸੇਲ ਸ਼ੁਰੂ ਹੋ ਗਈ ਹੈ, ਇਸ ਦੌਰਾਨ ਲੋਕਾਂ ਵਿੱਚ ਗੈਜਟ ਖਰੀਦਣ ਦੀ ਕਾਫੀ ਹੋੜ ਮਚੀ ਹੋਈ ਹੈ। ਦੇਖਿਆ ਜਾਵੇ ਤਾਂ ਆਈ ਫੋਨ ਵਰਗੇ ਮਹਿੰਗੇ ਮੋਬਾਈਲ ਵੀ ਸਸਤੇ ਭਾਅ ਦੇ ਵੇਚੇ ਜਾ ਰਹੇ ਹਨ।