ਆਪਣੀ ਨਾਬਾਲਿਗ ਕੁੜੀ ਨਾਲ ਮੁੰਡੇ ਨੂੰ ਘੁੰਮਣ ਤੋਂ ਰੋਕਿਆ ਤਾਂ ਅਗਲੇ ਪਿਓ ਨਾਲ ਮਿਲ ਕੇ ਕਰ’ਤਾ ਕ+ਤ+ਲ

ਆਪਣੀ ਨਾਬਾਲਿਗ ਕੁੜੀ ਨਾਲ ਮੁੰਡੇ ਨੂੰ ਘੁੰਮਣ ਤੋਂ ਰੋਕਿਆ ਤਾਂ ਅਗਲੇ ਪਿਓ ਨਾਲ ਮਿਲ ਕੇ ਕਰ’ਤਾ ਕ+ਤ+ਲ
ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਵਿੱਚ ਆਏ ਦਿਨ ਖੂਨ ਖਰਾਬਾ ਹੋ ਰਿਹਾ ਹੈ।ਜਗ੍ਹਾ ਜਗ੍ਹਾ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾ ਰਹੇ ਹਨ ਤੇ ਆਏ ਦਿਨ ਗੋਲੀ ਚੱਲਣ ਅਤੇ ਕਤਲ ਦੀਆਂ ਵੱਡੀਆਂ ਵਾਰਦਾਤਾਂ ਵੀ ਸਾਹਮਣੇ ਆ ਰਹੀਆਂ ਹਨ। ਹਾਲਾਤ ਇਹ ਹੋਇਆ ਹਨ ਕਿ ਪੂਰਾ ਪੰਜਾਬ ਹੀ ਗੈਂਗਲੈਂਡ ਬਣਿਆ ਹੋਇਆ ਹੈ। ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਇਸ ਉੱਤੇ ਲਗਾਮ ਲਗਾਉਣ ਵਿੱਚ ਨਕਾਮ ਸਿੱਧ ਹੋ ਰਹੀ ਹੈ। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਅੰਮ੍ਰਿਤਸਰ ਤੋਂ ਜਿੱਥੇ ਇੱਕ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ।
ਮੁਲਜ਼ਮਾਂ ਨੇ ਮ੍ਰਿਤਕ ਦੇ ਘਰ ਜਾ ਕੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਅੰਮ੍ਰਿਤਸਰ ਦੇ ਕੱਥੂਨੰਗਲ ਥਾਣੇ ਅਧੀਨ ਪੈਂਦੇ ਪਿੰਡ ਸਰਹਾਲਾ ਦੀ ਹੈ। ਮ੍ਰਿਤਕ ਦੀ ਪਛਾਣ ਭਗਵੰਤ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਪਿੰਡ ਸਰਹਾਲਾ ਦੇ ਵਾਸੀ ਭਗਵੰਤ ਸਿੰਘ ਨੰਬਰਦਾਰ ਨੇ ਆਪਣੀ ਨਾਬਾਲਿਗ ਲੜਕੀ ਨੂੰ ਪਿੰਡ ਦੇ ਸਕੂਲ ਵਿੱਚ ਪੜ੍ਹਦੇ ਇੱਕ ਨਾਬਾਲਗ ਲੜਕੇ ਨਾਲ ਘੁੰਮਦੇ ਦੇਖਿਆ। ਇਸ ਤੋਂ ਬਾਅਦ ਭਗਵੰਤ ਸਿੰਘ ਨੇ ਉਨ੍ਹਾਂ ਨੂੰ ਇਹ ਸਭ ਕਰਨ ਤੋਂ ਰੋਕਦੇ ਹੋਏ ਝਿੜਕਿਆ। ਇਸ ਤੋਂ ਬਾਅਦ ਸ਼ਾਮ ਨੂੰ ਨੌਜਵਾਨ ਆਪਣੇ ਪਿਤਾ ਦੇ ਨਾਲ ਘਰ ਆਇਆ ਅਤੇ ਗੋਲੀ ਚਲਾ ਦਿੱਤੀ।
ਦੋਸ਼ੀ ਦੋ ਗੱਡੀਆਂ ‘ਚ ਆਏ ਅਤੇ ਆਉਂਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਕਾਰਨ ਭਗਵੰਤ ਸਿੰਘ ਦੀ ਮੌਤ ਹੋ ਗਈ। ਭਗਵੰਤ ਸਿੰਘ ਦੇ ਦੋਵੇਂ ਪੁੱਤਰ ਐਨ.ਆਰ.ਆਈ. ਹਨ, ਕਤਲ ਕਰਨ ਵਾਲਾ ਸਾਬਕਾ ਫੌਜੀ ਅਮਨਪ੍ਰੀਤ ਸਿੰਘ ਨੇੜਲੇ ਪਿੰਡ ਮਾੜੀ ਦਾ ਵਸਨੀਕ ਹੈ ਅਤੇ ਉਸ ਦਾ ਲੜਕਾ ਪਿੰਡ ਸਰਹਾਲਾ ਦੇ ਇੱਕ ਨਿੱਜੀ ਸਕੂਲ ਦਾ ਵਿਦਿਆਰਥੀ ਹੈ। ਫਿਲਹਾਲ ਸਾਬਕਾ ਫੌਜੀ ਅਮਨਪ੍ਰੀਤ, ਉਸ ਦਾ ਪੁੱਤਰ ਅਤੇ ਪਰਿਵਾਰਕ ਮੈਂਬਰ ਫਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਪੁਲਿਸ ਅਨੁਸਾਰ ਉਨ੍ਹਾਂ ਨੇ ਮੁਲਜ਼ਮਾਂ ਨੂੰ ਟਰੇਸ ਕਰ ਲਿਆ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ।

 

 

Punjab amritsar firing murder crime news latest news

error: Content is protected !!