ਸਪਾ ਸੈਂਟਰ ਗਏ ਨੌਜਵਾਨ ਨੇ ਕੀਤੀ ਅਜਿਹੀ ਹਰਕਤ ਕਿ ਮਸਾਜ ਕਰਨ ਵਾਲੀ ਕੁੜੀ ਨੇ ਸੜਕ ‘ਤੇ ਲਿਆ ਕੇ ਚਾੜ੍ਹਿਆ ਫੈਂਟਾ

ਸਪਾ ਸੈਂਟਰ ਗਏ ਨੌਜਵਾਨ ਨੇ ਕੀਤੀ ਅਜਿਹੀ ਹਰਕਤ ਕਿ ਮਸਾਜ ਕਰਨ ਵਾਲੀ ਕੁੜੀ ਨੇ ਸੜਕ ‘ਤੇ ਲਿਆ ਕੇ ਚਾੜ੍ਹਿਆ ਫੈਂਟਾ

ਆਗਰਾ (ਵੀਓਪੀ ਬਿਊਰੋ) ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲੇ ‘ਚ ਸਪਾ ਸੈਂਟਰ ਦੀ ਇਕ ਲੜਕੀ ਨੇ ਆਪਣੇ ਹੀ ਗ੍ਰਾਹਕ ਨੂੰ ਸੜਕ ਦੇ ਵਿਚਕਾਰ ਭਜਾ ਕੇ ਕੁੱਟਿਆ। ਦੱਸਿਆ ਜਾ ਰਿਹਾ ਹੈ ਕਿ ਮਸਾਜ ਦੌਰਾਨ ਨੌਜਵਾਨ ‘ਚ ਬਹਿਸ ਹੋ ਗਈ, ਜਿਸ ਤੋਂ ਬਾਅਦ ਲੜਕੀ ਗੁੱਸੇ ‘ਚ ਆ ਗਈ। ਉਸ ਨੇ ਨੌਜਵਾਨ ਨੂੰ ਨਾ ਸਿਰਫ਼ ਸਪਾ ਸੈਂਟਰ ਤੋਂ ਬਾਹਰ ਕੱਢ ਦਿੱਤਾ, ਸਗੋਂ ਉਸ ਦਾ ਪਿੱਛਾ ਵੀ ਕੀਤਾ।

ਮਾਮਲਾ ਤਾਜਗੰਜ ਥਾਣਾ ਖੇਤਰ ਦੇ ਸਿਗਨੇਚਰ ਬਾਡੀ ਸਪਾ ਸੈਂਟਰ ਦਾ ਹੈ। ਦੱਸਿਆ ਗਿਆ ਹੈ ਕਿ ਇੱਥੇ ਇਕ ਨੌਜਵਾਨ ਮਸਾਜ ਕਰਵਾਉਣ ਆਇਆ ਸੀ। ਮਾਲਸ਼ ਕਰਦੇ ਸਮੇਂ ਉਸ ਦਾ ਲੜਕੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਗੱਲ ਹੱਥੋਪਾਈ ਤੱਕ ਪਹੁੰਚ ਗਈ।

ਇਸ ਤੋਂ ਬਾਅਦ ਲੜਕੀ ਨੇ ਨੌਜਵਾਨ ਨੂੰ ਸਪਾ ਸੈਂਟਰ ਤੋਂ ਬਾਹਰ ਸੁੱਟ ਦਿੱਤਾ। ਜਦੋਂ ਸਪਾ ਸੈਂਟਰ ਅੰਦਰ ਇਹ ਲੜਾਈ ਸੜਕ ‘ਤੇ ਆਈ ਤਾਂ ਲੋਕ ਤਮਾਸ਼ਾ ਦੇਖਣ ਲੱਗੇ। ਲੜਕੀ ਨੇ ਸੜਕ ਦੇ ਵਿਚਕਾਰ ਨੌਜਵਾਨ ਦਾ ਪਿੱਛਾ ਕੀਤਾ ਅਤੇ ਉਸ ਦੀ ਕੁੱਟਮਾਰ ਕੀਤੀ।

error: Content is protected !!