4 ਦਿਨ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

4 ਦਿਨ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਮੁਹਾਲੀ (ਵੀਓਪੀ ਬਿਊਰੋ) ਲੀਵਰ ਅਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਤੋਂ ਬਾਅਦ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖਿਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਿਰਕਾਰ ਚਾਰ ਦਿਨਾਂ ਬਾਅਦ ਆਪਣੇ ਘਰ ਲਈ ਰਵਾਨਾ ਹੋ ਗਏ ਹਨ। ਹੁਣ ਉਹਨਾਂ ਦੀ ਸਿਹਤ ਵਿੱਚ ਪਹਿਲਾ ਨਾਲੋਂ ਸੁਧਾਰ ਹੈ ਅਤੇ ਹਸਪਤਾਲ ਵੱਲੋਂ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ, ਅੱਜ ਦੁਪਹਿਰੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਉਹਨਾਂ ਨੂੰ ਮਿਲਣ ਆਏ ਸਨ।

ਮੁਲਾਕਾਤ ਤੋਂ ਬਾਅਦ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਕੁਝ ਜਰੂਰੀ ਫਾਈਲਾਂ ਉੱਤੇ ਮੁੱਖ ਮੰਤਰੀ ਸਾਹਿਬ ਦੀ ਦਸਤਖਤਾਂ ਦੀ ਲੋੜ ਸੀ ਜੋ ਕਿ ਉਹਨਾਂ ਨੇ ਕਰ ਦਿੱਤੇ ਹਨ, ਇਥੋਂ ਸਿੱਧ ਹੁੰਦਾ ਹੈ ਕਿ ਮੁੱਖ ਮੰਤਰੀ ਨੂੰ ਪੰਜਾਬ ਨਾਲ ਅਤੇ ਆਪਣੇ ਕੰਮ ਨਾਲ ਕਿੰਨਾ ਪਿਆਰ ਹੈ ਕਿ ਉਹਨਾਂ ਨੇ ਹਸਪਤਾਲ ਵਿੱਚ ਹੋਣ ਦੇ ਬਾਵਜੂਦ ਵੀ ਇਹਨਾਂ ਫਾਈਲਾਂ ਉੱਤੇ ਸਾਈਨ ਕਰਕੇ ਪੰਜਾਬ ਦੇ ਭਲੇ ਲਈ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਕੁਝ ਸਮੇਂ ਬਾਅਦ ਹੀ ਹਸਪਤਾਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਿਸਚਾਰਜ ਕਰ ਦਿੱਤਾ ਜਾਂਦਾ ਹੈ।

ਹਾਲਾਂਕਿ ਰੂਟੀਨ ਚੈੱਕ ਅਪ ਤੋਂ ਬਾਅਦ ਉਹਨਾਂ ਦੀ ਸਿਹਤ ਹੁਣ ਠੀਕ ਦੱਸੀ ਜਾ ਰਹੀ ਹੈ। ਹੋ ਸਕਦਾ ਹੈ ਕਿ ਕੱਲ ਤੋਂ ਮੁੱਖ ਮੰਤਰੀ ਭਗਵੰਤ ਮਾਨ ਫਿਰ ਤੋਂ ਆਪਣੇ ਰੋਜ਼ਾਨਾ ਦੀ ਦਫਤਰੀ ਕੰਮਕਾਜ ਸ਼ੁਰੂ ਕਰ ਦੇਣ।

error: Content is protected !!