ਭਾਜਪਾ ਆਗੂ ਦਾ ਬਿਆਨ- ਗਰਬਾ ਪੰਡਾਲ ‘ਚ ਆਉਣ ਵਾਲਿਆਂ ਨੂੰ ਪੀਣਾ ਪਵੇਗਾ ਗਊ ਮੂਤਰ
ਵੀਓਪੀ ਬਿਊਰੋ- ਇੰਦੌਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਗੈਰ-ਹਿੰਦੂਆਂ ਨੂੰ ਗਰਬਾ ਪੰਡਾਲਾਂ ‘ਚ ਜਾਣ ਤੋਂ ਰੋਕਣ ਲਈ ਅਨੋਖਾ ਬਿਆਨ ਪੇਸ਼ ਕੀਤਾ ਹੈ। ਜ਼ਿਲ੍ਹਾ ਪ੍ਰਧਾਨ ਚਿੰਟੂ ਵਰਮਾ ਨੇ ਕਿਹਾ ਕਿ ਗਰਬਾ ਪੰਡਾਲ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਗਊ ਮੂਤਰ ਪੀਣ ਲਈ ਦਿੱਤਾ ਜਾਵੇ। ਜੇਕਰ ਵਿਅਕਤੀ ਹਿੰਦੂ ਹੈ ਤਾਂ ਉਸ ਨੂੰ ਗਊ ਮੂਤਰ ਪੀਣ ਵਿੱਚ ਕੋਈ ਇਤਰਾਜ਼ ਨਹੀਂ ਹੋਵੇਗਾ। ਕਿਉਂਕਿ ਅੱਜ ਦੇ ਦੌਰ ਵਿੱਚ ਆਧਾਰ ਕਾਰਡ ਐਡਿਟ ਹੋ ਜਾਂਦੇ ਹਨ। ਗਰਬਾ ਵਿੱਚ ਆਉਣ ਲਈ ਲੋਕ ਤਿਲਕ ਵੀ ਲਗਾਉਂਦੇ ਹਨ। ਅਜਿਹੇ ‘ਚ ਪੰਡਾਲ ‘ਚ ਆਉਣ ਵਾਲੇ ਲੋਕਾਂ ਨੂੰ ਗਊ ਮੂਤਰ ਪਿਲਾਉਣ ਤੋਂ ਬਾਅਦ ਹੀ ਐਂਟਰੀ ਦਿੱਤੀ ਜਾਣੀ ਚਾਹੀਦੀ ਹੈ।