MP ਰੰਧਾਵਾ ਦੀ ਡੀਸੀ ਨੂੰ ਵੰਗਾਰ… ਕਿਹਾ- ਜੇ ਲੱਤਾਂ ‘ਚ ਜਾਨ ਤਾਂ ਦਫਤਰ ‘ਚੋਂ ਕੱਢ ਕੇ ਦਿਖਾ, ਤੇਰੇ ਪਿਓ…

MP ਰੰਧਾਵਾ ਦੀ ਡੀਸੀ ਨੂੰ ਵੰਗਾਰ… ਕਿਹਾ- ਜੇ ਲੱਤਾਂ ‘ਚ ਜਾਨ ਤਾਂ ਦਫਤਰ ‘ਚੋਂ ਕੱਢ ਕੇ ਦਿਖਾ, ਤੇਰੇ ਪਿਓ…

ਵੀਓਪੀ ਬਿਊਰੋ- ਗੁਰਦਾਸਪੁਰ ਦੇ ਡੀਸੀ ਦਫਤਰ ਵਿੱਚ ਅੱਜ ਕਾਂਗਰਸੀ ਆਗੂਆਂ ਦਾ ਪੰਗਾ ਪੈ ਗਿਆ ਅਤੇ ਇਸ ਦੌਰਾਨ ਮਾਹੌਲ ਕਾਫੀ ਗਰਮ ਹੋ ਗਿਆ। ਕਾਂਗਰਸੀ ਆਗੂ ਤੇੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਬਹਾੜਾ ਤੇ ਹੋਰ ਕਾਂਗਰਸੀ ਆਗੂਆਂ ਦੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਾਲ ਬਹਿਸ ਹੋ ਗਈ। ਇਸ ਬਹਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਪੰਚਾਇਤੀ ਚੋਣਾਂ ਦੇ ਮਸਲੇ ਨੂੰ ਲੈ ਕੇ ਮਿਲਣ ਆਏ ਕਾਂਗਰਸੀ ਆਗੂਆਂ ਨੂੰ ਡੀਸੀ ਨੇ ਕੋਈ ਇਹੋ ਜਿਹੇ ਗੱਲ ਕਹਿ ਦਿੱਤੀ ਕਿ ਜਿਸ ਤੋਂ ਬਾਅਦ ਮਾਹੌਲ ਭੱਖ ਗਿਆ ਅਤੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਅਤੇ MLA ਬਰਿੰਦਰਮੀਤ ਸਿੰਘ ਪਹਾੜਾ ਨੇ ਡੀਸੀ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ, ਉਨ੍ਹਾਂ ਨੂੰ ਡੀਸੀ ਨੇ ਕਹਿ ਦਿੱਤਾ ਸੀ ਕਿ ਤੁਸੀਂ ਬੀਡੀਪੀਓ ਦਫਤਰ ਚਲੋ ਅਤੇ ਇੱਥੋਂ ਬਾਹਰ ਹੋ ਜਾਓ।


ਇਸ ਗੱਲ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਭੜਕ ਗਏ ਅਤੇ ਉਹਨਾਂ ਨੇ ਕਹਿ ਦਿੱਤਾ ਕਿ ਦਫਤਰ ਡੀਸੀ ਦੇ ਪਿਓ ਦਾ ਨਹੀਂ ਹੈ। ਜੇ ਤੇਰੀਆਂ ਲੱਤਾਂ ਵਿੱਚ ਜਾਨ ਹੈ ਤਾਂ ਸਾਨੂੰ ਦਫਤਰ ਵਿੱਚੋਂ ਕੱਢ ਕੇ ਦਿਖਾ। ਇਸ ਦੌਰਾਨ ਪਹਾੜਾਂ ਨੇ ਵੀ ਕਿਹਾ ਕਿ ਜਾ ਤੇਰੇ ਵਿੱਚ ਹਿੰਮਤ ਹੈ ਤਾਂ ਕਰ ਲੈ ਮੇਰੇ ‘ਤੇ ਪਰਚਾ ਜਾ ਕਰ ਲੇ ਜੋ ਕਰਨਾ ਜਿਹਦੇ ‘ਚ ਹਿੰਮਤ ਹੈ, ਸਾਨੂੰ ਇਥੋਂ ਬਾਹਰ ਕੱਢ ਕੇ ਦਿਖਾਓ।


ਇਸ ਤਰਾਂ ਮਾਹੌਲ ਕਾਫੀ ਵਧ ਗਿਆ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਪਣੇ ਅੰਦਾਜ ਵਿੱਚ ਡੀਸੀ ਨੂੰ ਫਟਕਾਰ ਲਾਈ ਅਤੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਤਲਖੋ-ਤਲਖੀ ਇੰਨੀ ਵੱਧ ਗਈ ਕਿ ਮਾਮਲਾ ਵੱਸੋਂ ਬਾਹਰ ਹੁੰਦਾ ਹੋਇਆ ਨਜ਼ਰ ਆਇਆ। ਇਸ ਪੂਰੇ ਮਾਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਫੈਲ ਰਹੀ ਹੈ, ਜਿਸ ਵਿੱਚ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਪਹਾੜਾ ਕਾਫੀ ਗਰਮ ਨਜ਼ਰ ਆ ਰਹੇ ਨੇ ਅਤੇ ਡੀਸੀ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ।

congress -leader- randhawa- warring -to- dc- gurdaspur- punjab- viral- video

 

 

error: Content is protected !!