ਡੇਰਾ ਬਿਆਸ ਦੇ ਵਾਰਿਸ ਜਸਦੀਪ ਸਿੰਘ ਗਿੱਲ ਨੂੰ ਮਿਲੀ Z+ ਸੁਰੱਖਿਆ
ਵੀਓਪੀ ਬਿਊਰੋ- ਪੰਜਾਬ ਦੇ ਹੀ ਨਹੀਂ ਦੁਨੀਆਂ ਦੇ ਸਭ ਤੋਂ ਵੱਡੇ ਧਾਰਮਿਕ ਡੇਰੇ ਡੇਰਾ ਰਾਧਾ ਸੁਆਮੀ ਬਿਆਸ ਵਿਖੇ ਦੁਨੀਆਂ ਭਰ ਤੋਂ ਕਰੋੜਾਂ ਦੀ ਗਿਣਤੀ ਵੀ ਸੰਗਤ ਜੁੜੀ ਹੋਈ ਹੈ। ਦੋ ਸਤੰਬਰ ਡੇਰੇ ਵੱਲੋਂ ਬਾਬਾ ਗੁਰਿੰਦਰ ਸਿੰਘ ਢਿੱਲੋ ਦੇ ਵਾਰਿਸ ਜਸਦੀਪ ਸਿੰਘ ਗਿੱਲ ਨੂੰ ਚੁਣਿਆ ਗਿਆ ਸੀ ਡੇਰੇ ਉੱਤਰਾਧਿਕਾਰੀ ਜਸਦੀਪ ਸਿੰਘ ਗਿੱਲ ਇਸ ਤੋਂ ਬਾਅਦ ਕਈ ਵਾਰ ਸਤਸੰਗ ਅਤੇ ਹੋਰ ਸਮਾਗਮਾਂ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋ ਦੇ ਨਾਲ ਵੀ ਦੇਖੇ ਗਏ ਹਨ।
ਇਸੇ ਦੌਰਾਨ ਹੁਣ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਗੁਰਿੰਦਰ ਸਿੰਘ ਢਿੱਲੋ ਨੂੰ ਕੇਂਦਰ ਸਰਕਾਰ ਵੱਲੋਂ ਵੀਆਈਪੀ, ਜੈੱਡ ਪਲਸ ਸੁਰੱਖਿਆ ਮਿਲ ਗਈ ਹੈ। ਕੇਂਦਰ ਸਰਕਾਰ ਵੱਲੋਂ ਮਿਲੀ ਇਸ ਸੁਰੱਖਿਆ ਤੋਂ ਬਾਅਦ ਉਹਨਾਂ ਦੇ ਨਾਲ ਸੀਪੀਆਰਐੱਫ ਦੇ ਕਮਾਂਡੋ ਉਹਨਾਂ ਦੀ ਸਕਿਉਰਟੀ ਲਈ ਤਾਇਨਾਤ ਰਹਿਣਗੇ।
Dera beas jasdeep singh gill vip z+ security