Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
October
1
ਘਰ ਚ ਵੜੇ ਲੁਟੇਰਿਆਂ ਨਾਲ ਇਕੱਲੀ ਭਿੜ ਗਈ ਔਰਤ,ਇੰਝ ਬਚਾਈ ਬੱਚਿਆ ਦੀ ਜਾਨ
Crime
Delhi
international
jalandhar
Latest News
National
Politics
Punjab
ਘਰ ਚ ਵੜੇ ਲੁਟੇਰਿਆਂ ਨਾਲ ਇਕੱਲੀ ਭਿੜ ਗਈ ਔਰਤ,ਇੰਝ ਬਚਾਈ ਬੱਚਿਆ ਦੀ ਜਾਨ
October 1, 2024
Voice of Punjab
ਪੰਜਾਬ ’ਚ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਸੇ ਤਰ੍ਹਾਂ ਦੀਆਂ ਤਾਜ਼ਾ ਤਸਵੀਰਾਂ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੇ ਦਿਨ ਦਿਹਾੜੇ ਤਿੰਨ ਨਕਾਬਪੋਸ਼ ਲੁਟੇਰੇ ਘਰ ’ਚ ਲੁੱਟ ਕਰਨ ਦੀ ਨੀਅਤ ਨਾਲ ਦਾਖਲ ਹੋਏ। ਪਰ ਘਰ ’ਚ ਮੌਜੂਦ ਮਹਿਲਾ ਦੀ ਬਹਾਦਰੀ ਦੇ ਚੱਲਦੇ ਉਨ੍ਹਾਂ ਨੂੰ ਖਾਲੀ ਹੱਥ ਮੁੜਨਾ ਪੈ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਵੇਰਕਾ ਇਲਾਕੇ ’ਚ ਤਿੰਨ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕ ਘਰ ’ਚ ਕੱਧ ਨੂੰ ਟੱਪ ਕੇ ਦਾਖਲ ਹੋਏ। ਇਸ ਦੌਰਾਨ ਘਰ ’ਚ ਮੌਜੂਦ ਔਰਤ ਨੇ ਲੁਟੇਰਿਆਂ ਨੂੰ ਦੇਖਦੇ ਹੀ ਦਰਵਾਜ਼ੇ ਨੂੰ ਬੰਦ ਕਰਕੇ ਰੱਖਿਆ ਅਤੇ ਜਿਆਦਾ ਚੀਕ ਚਿਖਾੜਾ ਪੈਣ ਮਗਰੋਂ ਲੁਟੇਰੇ ਉੱਥੋਂ ਭੱਜ ਗਏ। ਇਹ ਸਾਰੀ ਘਟਨਾ ਘਰ ਅੰਦਰ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਬਹੁਤ ਹੀ ਮੁਸ਼ਕਤ ਨਾਲ ਔਰਤ ਨੇ ਆਪਣੀ ਅਤੇ ਆਪਣੇ ਬੱਚਿਆਂ ਦੀ ਜਾਨ ਨੂੰ ਬਚਾਇਆ।
ਮਿਲੀ ਜਾਣਕਾਰੀ ਮੁਤਾਬਿਕ ਜਿਸ ਘਰ ’ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸੀ ਉਹ ਘਰ ਸੁਨਿਆਰੇ ਦਾ ਕੰਮ ਕਰਨ ਵਾਲੇ ਜਗਜੀਤ ਜਿਊਲਰ ਦਾ ਹੈ। ਜਗਜੀਤ ਉਸ ਸਮੇਂ ਆਪਣੀ ਦੁਕਾਨ ’ਤੇ ਮੌਜੂਦ ਸੀ ਜਦੋ ਇਹ ਘਟਨਾ ਵਾਪਰੀ ਸੀ। ਲੁਟੇਰਿਆਂ ਦੇ ਕੋਲ ਹਥਿਆਰ ਵੀ ਮੌਜੂਦ ਸੀ।ਪੀੜਤ ਮਹਿਲਾ ਨੇ ਦੱਸਿਆ ਕਿ ਲੁਟੇਰੇ ਘਰ ਦੀ ਕੰਧ ਨੂੰ ਟੱਪ ਕੇ ਘਰ ਅੰਦਰ ਦਾਖਲ ਹੋਏ ਸੀ ਅਤੇ ਜਿਵੇਂ ਹੀ ਉਸਨੇ ਲੁਟੇਰਿਆਂ ਨੂੰ ਦੇਖਿਆ ਤਾਂ ਉਸ ਨੇ ਤੁਰੰਤ ਹੀ ਘਰ ਅੰਦਰ ਦਰਵਾਜੇ ਨੂੰ ਬੰਦ ਕਰ ਦਿੱਤਾ। ਕਾਫੀ ਚੀਕਾਂ ਮਾਰਨ ਤੋਂ ਬਾਅਦ ਲੁਟੇਰੇ ਉੱਥੋਂ ਫਰਾਰ ਹੋ ਗਏ।
ਨਾਲ ਹੀ ਪੀੜਤਾਂ ਨੇ ਪੁਲਿਸ ਪ੍ਰਸ਼ਾਸਨ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਥਾਣਾ ਵੇਰਕੇ ਦੇ ਪੁਲਿਸ ਥਾਣੇ ’ਤੇ ਉਨ੍ਹਾਂ ਨੇ ਫੋਨ ਵੀ ਕੀਤਾ ਸੀ ਪਰ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ ਗਿਆ। ਜੇਕਰ ਉਹ ਘਰ ਦਾ ਅੰਦਰ ਦਾ ਦਰਵਾਜ਼ਾ ਬੰਦ ਨਾ ਕਰਦੀ ਤਾਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ।
Post navigation
ਆਪਸ ਚ ਟਕਰਾਏ ਤੇਜ਼ ਰਫ਼ਤਾਰ ਟਰੱਕ, ਡਰਾਈਵਰ ਦੀ ਸਟੇਅਰਿੰਗ ‘ਚ ਫਸਣ ਕਾਰਨ ਲੱਤ ਗਈ ਕੱ-ਟੀ
ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਮਿਸ ਪੰਜਾਬ 2024 ਵਜੋਂ ਹੀਨਾ ਦੀ ਜਿੱਤ ਦਾ ਮਨਾਇਆ ਜਸ਼ਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us