ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਫਸ ਗਈਆਂ ਗੁਆਂਢਣਾਂ, ਬੇਰਹਿਮੀ ਨਾਲ ਕਰ’ਤਾ ਕ÷ਤ×ਲ

ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਫਸ ਗਈਆਂ ਗੁਆਂਢਣਾਂ, ਬੇਰਹਿਮੀ ਨਾਲ ਕਰ’ਤਾ ਕ÷ਤ×ਲ

 

ਖੰਨਾ (ਵੀਓਪੀ ਬਿਊਰੋ) ਖੰਨਾ ‘ਚ ਪੁਲਿਸ ਨੇ ਕਤਲ ਦੇ ਦੋਸ਼ ਵਿੱਚ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਕਮਲੇਸ਼ ਰਾਣੀ (65) ਦੀ ਬੁੱਧਵਾਰ ਰਾਤ ਖੰਨਾ ਦੇ ਸ਼ਿਬੂਮਲ ਚੌਕ ‘ਚ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਇਸ ਮਾਮਲੇ ‘ਚ ਦੋਸ਼ੀ ਮਹਿਲਾ ਸ਼ਾਨ ਅੱਬਾਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਸਿਟੀ ਥਾਣੇ ਦੇ ਐੱਸਐੱਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਔਰਤ ਕਮਲੇਸ਼ ਰਾਣੀ ਦੇ ਘਰ ਤੋਂ 200 ਮੀਟਰ ਦੂਰ ਰਹਿੰਦੀ ਸੀ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਿਸੇ ਜਾਣ-ਪਛਾਣ ਕਾਰਨ ਦੋਸ਼ੀ ਔਰਤ ਨੇ ਕੁਝ ਦਿਨ ਪਹਿਲਾਂ ਕਮਲੇਸ਼ ਰਾਣੀ ਤੋਂ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ ਸੀ, ਪਰ ਕਮਲੇਸ਼ ਰਾਣੀ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਬੁੱਧਵਾਰ ਸ਼ਾਮ ਕਰੀਬ 7 ਵਜੇ ਦੋਸ਼ੀ ਮਹਿਲਾ ਕਮਲੇਸ਼ ਰਾਣੀ ਦੇ ਘਰ ਗਈ। ਉੱਥੇ ਫਿਰ ਉਨ੍ਹਾਂ ਨੇ ਕਰੀਬ ਢਾਈ ਘੰਟੇ ਗੱਲਬਾਤ ਕੀਤੀ। ਜਦੋਂ ਕਮਲੇਸ਼ ਨੇ ਪੈਸੇ ਨਾ ਦਿੱਤੇ ਤਾਂ ਉਸ ਨੇ ਆਪਣੇ ਕੋਲ ਰੱਖਿਆ ਤੇਜ਼ਧਾਰ ਹਥਿਆਰ ਕੱਢ ਲਿਆ ਅਤੇ ਕਮਲੇਸ਼ ਰਾਣੀ ਦੇ ਪੇਟ ਵਿੱਚ ਮਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਕਈ ਵਾਰ ਹਮਲਾ ਕੀਤਾ।
ਖੂਨ ਨਾਲ ਲੱਥਪੱਥ ਔਰਤ ਉਥੇ ਜ਼ਮੀਨ ‘ਤੇ ਡਿੱਗ ਪਈ। ਕਤਲ ਦੀ ਦੋਸ਼ੀ ਔਰਤ ਕਰੀਬ 10.30 ਵਜੇ ਘਰੋਂ ਬਾਹਰ ਆਈ। ਜਦੋਂ ਰਾਤ ਕਰੀਬ 11 ਵਜੇ ਕਮਲੇਸ਼ ਰਾਣੀ ਦੇ ਦੋਵੇਂ ਪੁੱਤਰ ਘਰ ਪਹੁੰਚੇ ਤਾਂ ਉਨ੍ਹਾਂ ਨੇ ਆਪਣੀ ਮਾਂ ਨੂੰ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਪਈ ਦੇਖੀ। ਉਸ ਨੂੰ ਸਾਹ ਵੀ ਨਹੀਂ ਆ ਰਿਹਾ ਸੀ, ਉਸ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ। ਇਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਦੋਸ਼ੀ ਔਰਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਸੀਸੀਟੀਵੀ ‘ਚ ਨਜ਼ਰ ਆ ਰਿਹਾ ਹੈ ਕਿ ਬੁੱਧਵਾਰ ਸ਼ਾਮ 7.30 ਵਜੇ ਨਕਾਬਪੋਸ਼ ਔਰਤ ਕਮਲੇਸ਼ ਰਾਣੀ ਦੇ ਘਰ ਦਾਖਲ ਹੋਈ। ਉਹ ਕਰੀਬ 2 ਘੰਟੇ ਬਾਅਦ 9:30 ਵਜੇ ਬਾਹਰ ਨਿਕਲਦੀ ਹੈ। ਜਦੋਂ ਰਾਤ ਕਰੀਬ 11 ਵਜੇ ਕਮਲੇਸ਼ ਦਾ ਲੜਕਾ ਘਰ ਆਇਆ ਤਾਂ ਉਸ ਨੂੰ ਕਤਲ ਬਾਰੇ ਪਤਾ ਲੱਗਾ।
error: Content is protected !!