ਸਿਹਰਾ ਸਜਾ ਕੇ ਸਣੇ ਬਰਾਤ ਨੌਜਵਾਨ ਪਹੁੰਚਿਆ ਸਰਪੰਚੀ ਦੇ ਫਾਰਮ ਭਰਨ, Video Viral

ਸਿਹਰਾ ਸਜਾ ਕੇ ਸਣੇ ਬਰਾਤ ਨੌਜਵਾਨ ਪਹੁੰਚਿਆ ਸਰਪੰਚੀ ਦੇ ਫਾਰਮ ਭਰਨ, Video Viral

ਮਲੋਟ (ਵੀਓਪੀ ਬਿਊਰੋ) ਪੰਚਾਇਤੀ ਚੋਣਾਂ ਦਾ ਬੁਖਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਪੰਜਾਬ ਭਰ ਵਿੱਚ ਇਸ ਸਮੇਂ ਇਹ ਹੀ ਚਰਾਂਦਾ ਵਿਸ਼ਾ ਹੈ ਕਿ ਪੰਚਾਇਤੀ ਚੋਣਾਂ ਵਿੱਚ ਕੌਣ ਮੱਲ੍ਹ ਮਾਰੇਗਾ। ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਦੇ ਪਿੰਡ ਲਾਲਬਾਈ ਵਿੱਚ ਵੀ ਪੰਚਾਇਤੀ ਚੋਣਾਂ ਦਾ ਬੁਖਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇੱਥੇ ਸਰਪੰਚੀ ਤੇ ਪੰਚੀ ਤੇ ਕਾਗਜ਼ ਭਰਨ ਦੀ ਹੋੜ ਮਚੀ ਹੋਈ ਹੈ ਅਤੇ ਹੱਦ ਤਾਂ ਉਦੋਂ ਹੋ ਗਈ ਜਦੋਂ ਪਿੰਡ ਲਾਲਬਾਈ ਦਾ ਇੱਕ ਨੌਜਵਾਨ ਸਰਪੰਚੀ ਲਈ ਕਾਗਜ਼ ਭਰਨ ਆਇਆ ਅਤੇ ਉਹ ਵੀ ਦੁਲਹੇ ਦੀ ਡਰੈੱਸ ਵਿੱਚ ਹੀ ਆ ਗਿਆ।

 

ਤਜਿੰਦਰ ਸਿੰਘ ਨਾਂਅ ਦਾ ਇਹ ਨੌਜਵਾਨ ਆਪਣੇ ਵਿਆਹ ਵਾਲੇ ਦਿਨ ਸਿਹਰਾ ਸਜਾ ਕੇ ਹੀ ਸਰਪੰਚੀ ਲਈ ਫਾਰਮ ਜਮ੍ਹਾਂ ਕਰਵਾਉਣ ਆਇਆ ਹੋਇਆ ਸੀ। ਇਸ ਦੌਰਾਨ ਪੂਰੀ ਬਰਾਤ ਵੀ ਉਸ ਦੇ ਨਾਲ ਹੀ ਸੀ। ਇਸ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ।

error: Content is protected !!