ਸਦਗੁਰੂ ਜੱਗੀ ਵਾਸੂਦੇਵ ਖਿਲਾਫ ਜਾਂਚ ‘ਤੇ ਰੋਕ, 2 ਕੁੜੀਆਂ ਨੂੰ ਆਸ਼ਰਮ ‘ਚ ਬੰਧਕ ਬਣਾ ਕੇ ਰੱਖਣ ਦਾ ਇਲਜ਼ਾਮ

ਸਦਗੁਰੂ ਜੱਗੀ ਵਾਸੂਦੇਵ ਖਿਲਾਫ ਜਾਂਚ ‘ਤੇ ਰੋਕ, 2 ਕੁੜੀਆਂ ਨੂੰ ਆਸ਼ਰਮ ‘ਚ ਬੰਧਕ ਬਣਾ ਕੇ ਰੱਖਣ ਦਾ ਇਲਜ਼ਾਮ

ਨਵੀਂ ਦਿੱਲੀ (ਵੀਓਪੀ ਬਿਊਰੋ) ਸੁਪਰੀਮ ਕੋਰਟ ਨੇ ਅੱਜ ਈਸ਼ਾ ਫਾਊਂਡੇਸ਼ਨ ਖ਼ਿਲਾਫ਼ ਪੁਲਿਸ ਜਾਂਚ ਦੇ ਹੁਕਮਾਂ ’ਤੇ ਰੋਕ ਲਾ ਦਿੱਤੀ ਹੈ। ਈਸ਼ਾ ਫਾਊਂਡੇਸ਼ਨ ਦੇ ਸੰਸਥਾਪਕ ਸਾਧਗੁਰੂ ਜੱਗੀ ਵਾਸੂਦੇਵ ਹਨ। ਸੇਵਾਮੁਕਤ ਪ੍ਰੋਫ਼ੈਸਰ ਐੱਸ. ਕਾਮਰਾਜ ਨੇ ਮਦਰਾਸ ਹਾਈ ਕੋਰਟ ਵਿੱਚ ਫਾਊਂਡੇਸ਼ਨ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ। ਦੋਸ਼ ਸੀ ਕਿ ਉਸ ਦੀਆਂ ਧੀਆਂ ਲਤਾ ਅਤੇ ਗੀਤਾ ਨੂੰ ਆਸ਼ਰਮ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਸੀ।

 

 

 

ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ ਵੀਰਵਾਰ ਨੂੰ ਇਹ ਨਿਰਦੇਸ਼ ਜਾਰੀ ਕੀਤਾ। ਇਸ ਬੈਂਚ ਵਿੱਚ ਜਸਟਿਸ ਮਨੋਜ ਮਿਸ਼ਰਾ ਅਤੇ ਜਸਟਿਸ ਜੇ.ਬੀ. ਪਾਰਦੀਵਾਲਾ ਵੀ ਸ਼ਾਮਲ ਸਨ। ਚੀਫ਼ ਜਸਟਿਸ ਦੇ ਬੈਂਚ ਨੇ ਨਿਰਦੇਸ਼ ਦਿੱਤਾ ਕਿ ਪੁਲਿਸ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ‘ਤੇ ਕੋਈ ਕਾਰਵਾਈ ਨਹੀਂ ਕਰੇਗੀ ਅਤੇ ਪੁਲਿਸ ਮਦਰਾਸ ਹਾਈਕੋਰਟ ਦੇ ਨਿਰਦੇਸ਼ਾਂ ਅਨੁਸਾਰ ਸੁਪਰੀਮ ਕੋਰਟ ‘ਚ ਸਥਿਤੀ ਬਾਰੇ ਰਿਪੋਰਟ ਪੇਸ਼ ਕਰੇਗੀ।

ਈਸ਼ਾ ਫਾਊਂਡੇਸ਼ਨ ਦੀ ਤਰਫੋਂ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਹਾਈ ਕੋਰਟ ਦੇ ਹੁਕਮ ‘ਤੇ ਰੋਕ ਲਗਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਕਰੀਬ 150 ਪੁਲਸ ਅਧਿਕਾਰੀਆਂ ਨੇ ਫਾਊਂਡੇਸ਼ਨ ਦੇ ਆਸ਼ਰਮ ‘ਤੇ ਛਾਪਾ ਮਾਰ ਕੇ ਜਾਂਚ ਕੀਤੀ ਸੀ।

error: Content is protected !!