ਕਾਰੋਬਾਰੀ ਅਤੇ ਉਸਦੀ ਪਤਨੀ ਨੇ ਖਾਧਾ ਜ਼ਹਿਰ, ਸੁਸਾਇੰਡ ਨੋਟ ‘ਚ ਲਿਖੇ ਕਾ+ਤਲਾਂ ਦੇ ਨਾਂਅ

ਜਲੰਧਰ ਦੇ ਵਪਾਰੀ ਨੇ ਪਤਨੀ ਸਮੇਤ ਜ਼ਹਿਰ ਨਿਗਲ ਲਿਆ ਹੈ। ਜਿਸ ਵਿੱਚ ਵਪਾਰੀ ਦੀ ਮੌਤ ਹੋ ਗਈ ਹੈ ਜਦਕਿ ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮ੍ਰਿਤਕ ਕਾਰੋਬਾਰੀ ਦੀ ਪਛਾਣ ਈਸ਼ ਵਛੇਰ ਵਜੋਂ ਹੋਈ ਹੈ ਜਦਕਿ ਉਸ ਦੀ ਪਤਨੀ ਦੀ ਪਛਾਣ ਇੰਦੂ ਵਛੇਰ ਵਜੋਂ ਹੋਈ ਹੈ।

ਜੋੜੇ ਨੇ ਜ਼ਹਿਰੀਲਾ ਪਦਾਰਥ ਨਿਗਲਣ ਤੋਂ ਪਹਿਲਾਂ ਸੁਸਾਈਡ ਨੋਟ ਵੀ ਲਿਖਿਆ ਸੀ। ਜਿਸ ਵਿੱਚ ਉਸ ਨੇ ਨਿਰਮਲ ਸਿੰਘ ਅਤੇ ਪਰਮਵੀਰ ਸਿੰਘ ’ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਸੁਸਾਈਡ ਨੋਟ ਅਨੁਸਾਰ ਮ੍ਰਿਤਕ ਈਸ਼ ਵਛੇਰ ਨੇ ਦੋਵਾਂ ਤੋਂ ਕਰੀਬ 90 ਲੱਖ ਰੁਪਏ ਲੈਣੇ ਸੀ। ਪਰ ਜਦੋਂ ਵੀ ਉਹ ਪੈਸੇ ਮੰਗਣ ਜਾਂਦਾ ਸੀ ਤਾਂ ਉਹ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਇਸ ਤੋਂ ਤੰਗ ਆ ਕੇ ਉਸ ਨੇ ਇਹ ਕਦਮ ਚੁੱਕਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਦੇ ਲੜਕੇ ਵਿਭੋਰ ਨੇ ਦੱਸਿਆ ਕਿ ਉਸ ਦਾ ਪਿਤਾ ਫੋਕਲ ਪੁਆਇੰਟ ਵਿੱਚ ਗਰੇਡ ਬੈਟਰੀ ਦੇ ਨਾਂ ’ਤੇ ਆਪਣਾ ਕਾਰੋਬਾਰ ਚਲਾਉਂਦਾ ਸੀ। ਉਸਦੀ ਫਰਮ ਬੈਟਰੀਆਂ ਬਣਾਉਣ ਦਾ ਕੰਮ ਕਰਦੀ ਹੈ। ਉਸ ਨੇ ਨਿਰਮਲ ਸਿੰਘ ਅਤੇ ਪਰਮਵੀਰ ਤੋਂ ਸਮਾਨ ਨੂੰ ਲੈ ਕੇ 90 ਲੱਖ ਰੁਪਏ ਲੈਣੇ  ਸੀ। ਪਰ ਜਦੋਂ ਵੀ ਉਹ ਪੈਸੇ ਮੰਗਣ ਜਾਂਦਾ ਤਾਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਅਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦਾ। ਇਸ ਤੋਂ ਤੰਗ ਆ ਕੇ ਉਸ ਨੇ 3 ਅਕਤੂਬਰ ਦੀ ਰਾਤ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ।

ਸੁਸਾਈਡ ਨੋਟ ‘ਚ ਦਿੱਤੇ ਨੰਬਰ ‘ਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨੰਬਰ ਬੰਦ ਆ ਰਿਹਾ ਸੀ। ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਉਨ੍ਹਾਂ ਦੇ ਦੋਵੇਂ ਨੰਬਰ ਬੰਦ ਆ ਰਹੇ ਸੀ। ਪੁਲਿਸ ਨੇ ਈਸ਼ ਵਛੇਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਦੋਂ ਕਿ ਉਸਦੀ ਪਤਨੀ ਦੇ ਹੋਸ਼ ਵਿੱਚ ਆਉਣ ਦਾ ਇੰਤਜ਼ਾਰ ਕੀਤਾ ਗਿਆ ਤਾਂ ਜੋ ਉਸਦਾ ਬਿਆਨ ਲਿਆ ਜਾ ਸਕੇ।

error: Content is protected !!