ਪੰਜਾਬ ਪੁਲਿਸ ਤੋਂ ਵੀ ਨਹੀਂ ਡਰਦੇ ਲੁਟੇਰੇ, ਡਿਊਟੀ ਤੋਂ ਪਰਤਦੀ ਕਾਂਸਟੇਬਲ ਨਾਲ ਲੁੱਟ

ਲੁਧਿਆਣਾ ਵਿਚ ਨਿੱਤ ਦਿਨ ਵਾਪਰ ਰਹੀਆਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਕਾਰਨ ਜਿੱਥੇ ਲੋਕ ਡਰ ਦੇ ਆਲਮ ਵਿੱਚ ਹਨ, ਉਥੇ ਪੁਲਿਸ ਵੀ ਹੁਣ ਸੁਰੱਖਿਅਤ ਨਹੀਂ ਜਾਪਦੀ। ਲੁਟੇਰਿਆਂ ਨੇ ਸਕੂਟਰ ਸਵਾਰ ਮਹਿਲਾ ਪੁਲਿਸ ਕਾਂਸਟੇਬਲ ਨੂੰ ਨਿਸ਼ਾਨਾ ਬਣਾਇਆ। ਬਦਮਾਸ਼ ਉਸ ਕੋਲੋਂ ਮੰਗਲਸੂਤਰ ਲੁੱਟ ਕੇ ਫਰਾਰ ਹੋ ਗਏ। ਘਟਨਾ ਦੀ ਲਾਈਵ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਵੀ ਗੰਭੀਰਤਾ ਦਿਖਾਈ ਅਤੇ 3 ਬਦਮਾਸ਼ਾਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਬਦਮਾਸ਼ ਇੱਕ ਸਕੂਟਰੀ ਸਵਾਰ ਇਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਪਿੱਛੇ ਤੋਂ ਲੁੱਟ ਰਹੇ ਹਨ। ਜਿਸ ਤੋਂ ਬਾਅਦ ਮਹਿਲਾ ਪੁਲਿਸ ਮੁਲਾਜ਼ਮ ਸਕੂਟਰੀ ਤੋਂ ਹੇਠਾਂ ਡਿੱਗ ਗਈ। ਜਿਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ। ਜਦੋਂ ਇਹ ਵੀਡੀਓ ਪੁਲਿਸ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਵੀ ਤੇਜ਼ੀ ਨਾਲ ਕਾਰਵਾਈ ਕਰਦਿਆਂ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਮਹਿਲਾ ਕਾਂਸਟੇਬਲ ਡਿਊਟੀ ਤੋਂ ਬਾਅਦ ਸਕੂਟਰੀ ‘ਤੇ ਘਰ ਪਰਤ ਰਹੀ ਸੀ। ਜੋ ਸਿਵਲ ਵਰਦੀ ਵਿੱਚ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਾਮ ਕਰੀਬ 6 ਵਜੇ ਜਦੋਂ ਉਹ ਘਰ ਜਾ ਰਹੀ ਸੀ ਤਾਂ ਪਿੱਛੇ ਤੋਂ ਦੋ ਬਦਮਾਸ਼ਾਂ ਨੇ ਉਸ ਦੇ ਗਲੇ ‘ਚ ਪਾਇਆ ਮੰਗਲਸੂਤਰ ਖੋਹਣਾ ਸ਼ੁਰੂ ਕਰ ਦਿੱਤਾ।

ਜਿਵੇਂ ਹੀ ਬਦਮਾਸ਼ ਉਸ ਦੇ ਗਲੇ ‘ਚ ਪਾਇਆ ਮੰਗਲਸੂਤਰ ਖੋਹਣ ਲੱਗੇ ਤਾਂ ਅਚਾਨਕ ਮਹਿਲਾ ਕਾਂਸਟੇਬਲ ਆਪਣਾ ਸੰਤੁਲਨ ਗੁਆ ​​ਬੈਠੀ ਅਤੇ ਹੇਠਾਂ ਡਿੱਗ ਗਈ। ਜਿਸ ਤੋਂ ਬਾਅਦ ਬਦਮਾਸ਼ ਉਸ ਦਾ ਮੰਗਲਸੂਤਰ ਖੋਹ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਮਹਿਲਾ ਕਾਂਸਟੇਬਲ ਨੇ ਥਾਣਾ ਡਿਵੀਜ਼ਨ ਨੰਬਰ-8 ਵਿੱਚ ਲਿਖਤੀ ਸ਼ਿਕਾਇਤ ਦਿੱਤੀ। ਵੀਡੀਓ ਪੁਲਿਸ ਕੋਲ ਪਹੁੰਚਦੇ ਹੀ ਪੁਲਿਸ ਨੇ ਆਖ਼ਰਕਾਰ ਬਦਮਾਸ਼ਾਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ।

error: Content is protected !!