ਖੁਸ਼ੀਆਂ ਬਦਲੀਆਂ ਮਾਤਮ ‘ਚ, ਬਰਾਤੀਆਂ ਨਾਲ ਭਰੀ ਬੱਸ ਡਿੱਗੀ ਖੱਡ ‘ਚ, 30 ਮੌ+ਤਾਂ ਦਾ ਖਦਸਾ

ਉਤਰਾਖੰਡ ਦੇ ਪੌੜੀ ਜ਼ਿਲੇ ‘ਚ ਬਰਾਤੀਆਂ ਨਾਲ ਭਰੀ ਬੱਸ 200 ਫੁੱਟ ਡੂੰਘੀ ਖੱਡ ‘ਚ ਡਿੱਗ ਗਈ। ਇਸ ਹਾਦਸੇ ‘ਚ ਕਰੀਬ 30 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਬਹੁਤ ਸਾਰੇ ਲੋਕ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ। ਹੁਣ ਤੱਕ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਪੂਰਾ ਮਾਮਲਾ ਪੌੜੀ ਜ਼ਿਲ੍ਹੇ ਦੇ ਪਿੰਡ ਸਿਮੰਡੀ ਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਉਤਰਾਖੰਡ ਦੇ ਪੌੜੀ ਜ਼ਿਲ੍ਹੇ ‘ਚ ਵਿਆਹ ਸਮਾਗਮ ਲਈ ਮਹਿਮਾਨਾਂ ਨਾਲ ਭਰੀ ਬੱਸ ਰਵਾਨਾ ਹੋਈ ਸੀ। ਇਹ ਬੱਸ ਹਰਿਦੁਆਰ ਨੇੜੇ ਲਾਲ ਢਾਂਗ ਇਲਾਕੇ ਤੋਂ ਪੌੜੀ ਜ਼ਿਲ੍ਹੇ ਦੇ ਪਿੰਡ ਬੀਰੋਨਖਲ ਜਾ ਰਹੀ ਸੀ। ਜਦੋਂ ਇਹ ਹਾਦਸਾ ਵਾਪਰਿਆ ਤਾਂ ਲਾੜੀ ਦੇ ਘਰ ਪਹੁੰਚਣ ਤੋਂ ਮਹਿਜ਼ ਦੋ ਕਿਲੋਮੀਟਰ ਦੂਰ ਸੀ।

ਘਾਟ ਰੋਡ ‘ਤੇ ਪਹਾੜੀ ‘ਤੇ ਚੜ੍ਹਦੇ ਸਮੇਂ ਬੱਸ ਬੇਕਾਬੂ ਹੋ ਕੇ 200 ਫੁੱਟ ਡੂੰਘੀ ਖੱਡ ‘ਚ ਜਾ ਡਿੱਗੀ। ਹਾਦਸੇ ਦੇ ਸਮੇਂ ਬੱਸ ਵਿੱਚ ਕੁੱਲ 40 ਤੋਂ 50 ਲੋਕ ਸਵਾਰ ਦੱਸੇ ਜਾ ਰਹੇ ਹਨ। ਇਨ੍ਹਾਂ ‘ਚੋਂ 30 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਬਾਕੀ ਲੋਕ ਵੀ ਗੰਭੀਰ ਜ਼ਖ਼ਮੀ ਹਨ।

ਇਨ੍ਹਾਂ ‘ਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਹਾਲਾਂਕਿ ਅਜੇ ਤੱਕ ਮਰਨ ਵਾਲਿਆਂ ਦੀ ਗਿਣਤੀ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

error: Content is protected !!