ਐਗਜ਼ਿਟ ਪੋਲ ਮੁਤਾਬਕ ਹਰਿਆਣਾ ‘ਚ ਬਣ ਰਹੀ ਕਾਂਗਰਸ ਦੀ ਸਰਕਾਰ, ਭਾਜਪਾ ਦਾ ਬੁਰਾ ਹਾਲ

ਐਗਜ਼ਿਟ ਪੋਲ ਮੁਤਾਬਕ ਹਰਿਆਣਾ ‘ਚ ਬਣ ਰਹੀ ਕਾਂਗਰਸ ਦੀ ਸਰਕਾਰ, ਭਾਜਪਾ ਦਾ ਬੁਰਾ ਹਾਲ

ਵੀਓਪੀ ਬਿਊਰੋ- ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ 5 ਅਕਤੂਬਰ ਨੂੰ ਸਾਰੀਆਂ 90 ਸੀਟਾਂ ‘ਤੇ ਵੋਟਿੰਗ ਹੋਈ ਅਤੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ। ਉਸ ਤੋਂ ਪਹਿਲਾਂ ਆਏ ਲਗਭਗ ਸਾਰੇ ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਕਾਂਗਰਸ ਨੂੰ 44-65 ਸੀਟਾਂ ਮਿਲਣ ਦੀ ਉਮੀਦ ਹੈ। ਐਗਜ਼ਿਟ ਪੋਲ ਦੇ ਨਤੀਜੇ ਇਹ ਦਿਖਾ ਰਹੇ ਹਨ ਕਿ ਕਾਂਗਰਸ 10 ਸਾਲਾਂ ਬਾਅਦ ਹਰਿਆਣਾ ਵਿੱਚ ਸੱਤਾ ਵਿੱਚ ਵਾਪਸੀ ਕਰ ਸਕਦੀ ਹੈ। ਹਾਲਾਂਕਿ ਭਾਜਪਾ ਅਜੇ ਵੀ ਇਹ ਦਾਅਵਾ ਕਰ ਰਹੀ ਹੈ ਕਿ ਉਹ ਸੂਬੇ ‘ਚ ਤੀਜੀ ਵਾਰ ਸੱਤਾ ‘ਤੇ ਕਾਬਜ਼ ਹੋਣ ‘ਚ ਸਫਲ ਰਹੇਗੀ।

ਇਸ ਦੇ ਨਾਲ ਹੀ ਐਗਜ਼ਿਟ ਪੋਲ ਦੇ ਨਤੀਜਿਆਂ ‘ਚ ਕਾਂਗਰਸ ਦੀ ਸਰਕਾਰ ਬਣਨ ਦੇ ਵਿਚਕਾਰ ਕਾਂਗਰਸ ਲਈ ਇਕ ਨਵਾਂ ਮੁੱਦਾ ਮੁੱਖ ਮੰਤਰੀ ਦੀ ਚੋਣ ਨੂੰ ਲੈ ਕੇ ਖੜ੍ਹਾ ਹੋ ਗਿਆ ਹੈ, ਜੋ ਅਸਲ ਨਤੀਜੇ ਆਉਣ ਤੋਂ ਬਾਅਦ ਹਾਈਕਮਾਂਡ ਲਈ ਵੱਡੀ ਟੈਨਸ਼ਨ ਬਣ ਸਕਦਾ ਹੈ। ਕਾਂਗਰਸ ਦੇ ਸਾਰੇ ਦਿੱਗਜ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੀ ਦਾਅਵੇਦਾਰੀ ਜਤਾ ਰਹੇ ਹਨ ਪਰ ਜਦੋਂ ਇਸ ਮੁੱਦੇ ‘ਤੇ ਉਨ੍ਹਾਂ ਦੀ ਰਾਏ ਲਈ ਜਾਂਦੀ ਹੈ ਤਾਂ ਉਹ ਸਭ ਕੁਝ ਹਾਈਕਮਾਂਡ ‘ਤੇ ਛੱਡ ਦਿੰਦੇ ਹਨ।

ਜੇਕਰ 8 ਅਕਤੂਬਰ ਨੂੰ ਐਗਜ਼ਿਟ ਪੋਲ ਦੇ ਨਤੀਜੇ ਸਹੀ ਸਾਬਤ ਹੁੰਦੇ ਹਨ ਤਾਂ ਕਾਂਗਰਸ ਵੱਲੋਂ ਮੁੱਖ ਮੰਤਰੀ ਅਹੁਦੇ ਦਾ ਪਹਿਲਾ ਦਾਅਵੇਦਾਰ ਸਾਬਕਾ ਸੀਐੱਮ ਭੁਪਿੰਦਰ ਸਿੰਘ ਹੁੱਡਾ ਨੂੰ ਮੰਨਿਆ ਜਾ ਰਿਹਾ ਹੈ, ਜੋ 2006 ਤੋਂ 2014 ਤੱਕ ਦੋ ਵਾਰ ਮੁੱਖ ਮੰਤਰੀ ਰਹੇ। ਲੋਕ ਸਭਾ ਅਤੇ ਵਿਧਾਨ ਸਭਾ ਦੋਵਾਂ ਚੋਣਾਂ ਵਿੱਚ ਪਾਰਟੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਹੁੱਡਾ ਦੇ ਹੱਥਾਂ ਵਿੱਚ ਸੀ, ਜਿਸ ਦੇ ਨਤੀਜੇ ਲੋਕ ਸਭਾ ਵਿੱਚ ਪਾਰਟੀ ਲਈ ਹਾਂ-ਪੱਖੀ ਰਹੇ।

ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਦਾ ਸਪੱਸ਼ਟ ਕਹਿਣਾ ਹੈ ਕਿ ਉਹ ਅਜੇ ਸੇਵਾ ਮੁਕਤ ਨਹੀਂ ਹੋਏ ਹਨ। ਉਨ੍ਹਾਂ ਦਾ ਸਪੱਸ਼ਟ ਦਾਅਵਾ ਹੈ ਕਿ ਇਸ ਵਾਰ ਸੂਬੇ ਵਿੱਚ ਕਾਂਗਰਸ ਦੀ ਸਰਕਾਰ  ਹੀ ਬਣ ਰਹੀ ਹੈ। ਹਾਲਾਂਕਿ ਸੀ. ਐਮ ਦੇ ਮੁੱਦੇ ‘ਤੇ ਉਨ੍ਹਾਂ ਦਾ ਕਹਿਣਾ ਹੈ ਕਿ ਹਾਈ ਕਮਾਂਡ ਹੀ ਤੈਅ ਕਰੇਗੀ ਕਿ ਹਰਿਆਣਾ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ।

Haryana vidhan sabha election’s congress lead bjp lose

error: Content is protected !!