ਭਾਜਪਾ ਦੀ ਸਾਬਕਾ ਕੈਬਿਨੇਟ ਮੰਤਰੀ ਦੀ ਡਾਕਟਰਾਂ ਨੂੰ ਨਸੀਹਤ, ਇਕ ਦੀ ਗਲਤੀ ਸਜ਼ਾ ਸਾਰਿਆਂ ਨੂੰ ਨਾ ਦਿਉ
ਵੀਓਪੀ ਬਿਊਰੋ : ਪੀਜੀਆਈ ਚੰਡੀਗੜ੍ਹ ਵਿੱਚ ਮਰੀਜ਼ ਦੇ ਰਿਸ਼ਤੇਦਾਰ ਵੱਲੋਂ ਡਾਕਟਰ ’ਤੇ ਹੱਥ ਚੁੱਕਣਾ ਅਤਿ ਨਿੰਦਣਯੋਗ ਹੈ। ਅਜਿਹੇ ਲੋਕਾਂ ਨੂੰ ਕਾਨੂੰਨ ਦੁਆਰਾ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਪਰ ਮੈਂ ਡਾਕਟਰਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਇੱਕ ਪਰਿਵਾਰ ਦੀ ਗਲਤੀ ਲਈ ਉਹ ਬਾਕੀ ਸਾਰੇ ਮਰੀਜ਼ਾਂ ਦਾ ਇਲਾਜ ਬੰਦ ਕਰ ਦੇਣ, ਇਹ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਇਸ ਕਹਿਣਾ ਹੈ ਭਾਜਪਾ ਦੀ ਸਾਬਕਾ ਕੈਬਿਨੇਟ ਮੰਤਰੀ ਲਕਸ਼ਮੀਕਾਂਤਾ ਚਾਵਲਾ ਦਾ|
ਬੀਤੇ ਦਿਨੀਂ ਚੰਡੀਗੜ੍ਹ ਦੇ ਪੀਜੀਆਈ ਵਿੱਚ ਡਾਕਟਰ ਤੇ ਹੱਥ ਚੁੱਕਣ ਤੋਂ ਬਾਅਦ ਡਾਕਟਰਾਂ ਵੱਲੋਂ ਆਪਣੀਆ ਸੇਵਾਵਾਂ ਬੰਦ ਕਰ ਦਿੱਤੀਆਂ ਸਨ| ਜਾਣਕਾਰੀ ਅਨੁਸਾਰ ਡਾਕਟਰਾਂ ਵੱਲੋਂ ਐਮਰਜੈਂਸੀ ਸੇਵਾਵਾਂ ਬੰਦ ਕਰਨ ਤੋਂ ਬਾਅਦ ਇੱਕ ਔਰਤ ਦੀ ਵੀ ਮੌਤ ਹੋ ਗਈ। ਲਕਸ਼ਮੀਕਾਂਤਾ ਚਾਵਲਾ ਨੇ ਕਿਹਾ ਇਹ ਡਾਕਟਰਾਂ ਦੀ ਨੈਤਿਕ ਸਿੱਖਿਆ ਦੇ ਵਿਰੁੱਧ ਹੈ। ਡਾਕਟਰਾਂ ਨੂੰ ਮੇਰਾ ਸਵਾਲ ਹੈ ਕਿ ਜੇਕਰ ਕਿਸੇ ਦਿਨ ਕਿਸੇ ਸਿਪਾਹੀ ਜਾਂ ਬਾਰਡਰ ਗਾਰਡ ਦੇ ਖਿਲਾਫ ਕੋਈ ਜੁਰਮ ਕਰਦਾ ਹੈ ਤਾਂ ਕੀ ਇਹ ਉਚਿਤ ਹੋਵੇਗਾ ਜੇਕਰ ਸਾਰੀ ਬਾਰਡਰ ਗਾਰਡ ਫੋਰਸ ਜਾਂ ਫੌਜ ਜੰਗ ਵਿੱਚ ਦੁਸ਼ਮਣਾਂ ਨਾਲ ਲੜਨਾ ਬੰਦ ਕਰ ਦੇਵੇ? ਸੈਨਿਕ ਦੇਸ਼ ਨੂੰ ਦੁਸ਼ਮਣਾਂ ਤੋਂ ਬਚਾਉਂਦੇ ਹਨ, ਪਰ ਡਾਕਟਰ ਇਸ ਤੋਂ ਵੀ ਵੱਡਾ ਕੰਮ ਕਰਦੇ ਹਨ। ਉਹ ਜ਼ਿੰਦਗੀ ਨੂੰ ਮੌਤ ਦੇ ਜਬਾੜਿਆਂ ਤੋਂ ਬਚਾਉਂਦਾ ਰਿਹਾ।