ਜਾਅਲੀ ਮੈਰਿਜ ਬਿਊਰੋ ਵਾਲੇ ਕੈਨੇਡਾ ‘ਚ ਵਿਆਹ ਦਾ ਝਾਂਸਾ ਦੇ ਕੇ ਮਾਰ ਰਹੇ ਠੱਗੀਆਂ, ਜਲੰਧਰ ‘ਚ ਵੀ ਸਰਗਰਮ ਗਿਰੋਹ

ਜਾਅਲੀ ਮੈਰਿਜ ਬਿਊਰੋ ਵਾਲੇ ਕੈਨੇਡਾ ‘ਚ ਵਿਆਹ ਦਾ ਝਾਂਸਾ ਦੇ ਕੇ ਮਾਰ ਰਹੇ ਠੱਗੀਆਂ, ਜਲੰਧਰ ‘ਚ ਵੀ ਸਰਗਰਮ ਗਿਰੋਹ

ਵੀਓਪੀ ਬਿਊਰੋ- ਅੱਜ ਕਲ ਜਾਅਲੀ ਮੈਰਿਜ ਬਿਊਰੋ ਵਾਲੇ ਬਹੁਤ ਸਰਗਰਮ ਹਨ, ਜੋ ਲੋਕਾਂ ਨੂੰ ਠੱਗਦੇ ਹਨ। ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਸਥਿਤ ਮਾਰਕੀਟ ‘ਚ ਕਮਿਸ਼ਨਰੇਟ ਦੇ ਸੀਆਈਏ ਸਟਾਫ਼ ਦੀ ਪੁਲਿਸ ਨੇ ਐਨਆਰਆਈ ਮੈਰਿਜ ਬਿਊਰੋ ਐਪ ਬਣਾ ਕੇ ਅੰਤਰਰਾਸ਼ਟਰੀ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਕਈ ਨੌਜਵਾਨ ਲੜਕੇ-ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਫਤੀਸ਼ ਦੌਰਾਨ ਥਾਣਾ 6 ਦੀ ਪੁਲਿਸ ਨੇ ਦੋ ਦੋਸ਼ੀਆਂ ਖਿਲਾਫ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗਿਰੋਹ ਦਾ ਸਰਗਨਾ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਕੈਨੇਡਾ ਵਿੱਚ ਵਿਆਹ ਦਾ ਝਾਂਸਾ ਦੇ ਕੇ ਲੋਕਾਂ ਨੂੰ ਪੈਸੇ ਦੀ ਠੱਗੀ ਮਾਰਦਾ ਸੀ। ਜਾਣਕਾਰੀ ਅਨੁਸਾਰ ਐਨਆਰਆਈ ਮੈਰਿਜ ਬਿਊਰੋ ਦੇ ਮੈਂਬਰ ਵਿਦੇਸ਼ਾਂ ਵਿੱਚ ਵਿਆਹ ਕਰਵਾਉਣ ਲਈ ਹਰ ਵਿਅਕਤੀ ਤੋਂ 500 ਡਾਲਰ ਭਾਵ ਭਾਰਤੀ ਕਰੰਸੀ ਵਿੱਚ ਕਰੀਬ 45 ਹਜ਼ਾਰ ਰੁਪਏ ਵਸੂਲਦੇ ਸਨ। ਦੱਸਿਆ ਜਾ ਰਿਹਾ ਹੈ ਕਿ ਉਕਤ ਮੈਂਬਰ ਹਰ ਰੋਜ਼ 15 ਤੋਂ 20 ਲੋਕਾਂ ਨੂੰ ਫਸਾਉਂਦੇ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ 15 ਦੇ ਕਰੀਬ ਨੌਜਵਾਨ ਲੜਕੇ-ਲੜਕੀਆਂ ਨੂੰ ਘੇਰ ਲਿਆ ਗਿਆ। ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਵਿਸ਼ਾਲ ਅਤੇ ਸੰਜੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਗਰੋਹ ਦਾ ਸਰਗਨਾ ਕੈਨੇਡੀਅਨ ਐਨਆਰਆਈ ਪ੍ਰਦੀਪ ਸਿੰਘ ਅਤੇ ਉਸ ਦੀ ਪਤਨੀ ਅਤੇ ਬੇਟੀ ਹੈ।

ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਵਿਦੇਸ਼ ‘ਚ ਬੈਠ ਕੇ ਮੈਰਿਜ ਬਿਊਰੋ ਚਲਾ ਰਹੇ ਸਨ। ਜਿਨ੍ਹਾਂ ਨੇ ਸਟਾਫ ਨੂੰ ਕਾਲ ਕਰਨ ਲਈ ਵਿਦੇਸ਼ੀ ਨੰਬਰ ਵੀ ਦਿੱਤੇ। ਪੁਲਿਸ ਨੇ ਇਸ ਮਾਮਲੇ ਸਬੰਧੀ ਮੈਰਿਜ ਬਿਊਰੋ ਖ਼ਿਲਾਫ਼ ਕਾਰਵਾਈ ਕਰਦਿਆਂ 2 ਦਰਜਨ ਤੋਂ ਵੱਧ ਖਾਤੇ ਜ਼ਬਤ ਕਰ ਲਏ ਹਨ। ਪੁਲਿਸ ਦਾ ਕਹਿਣਾ ਹੈ ਕਿ ਫੜੇ ਗਏ ਲੜਕੇ-ਲੜਕੀਆਂ ਦੇ ਫ਼ੋਨ ਕਬਜੇ ਵਿੱਚ ਲੈ ਕੇ ਕਾਲ ਡਿਟੇਲ ਕਢਵਾਈ ਜਾ ਰਹੀ ਹੈ। ਇਸ ਮਾਮਲੇ ‘ਚ ਜਲਦ ਹੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Punjab jalandhar fake marriage bureau crime news latest news

error: Content is protected !!