ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਬਾਜਵਾ ਨੂੰ ਦੱਸਿਆ- ‘ਅੱਧਾ ਪੱਕਾ ਗਿਆਨ’

ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਬਾਜਵਾ ਨੂੰ ਦੱਸਿਆ- ‘ਅੱਧਾ ਪੱਕਾ ਗਿਆਨ’


ਚੰਡੀਗੜ੍ਹ/ਜਲੰਧਰ (ਵੀਓਪੀ ਬਿਊਰੋ) ਮੰਡੀਆਂ ਵਿੱਚ ਝੋਨੇ ਦੀ ਖਰੀਦ ਸੰਬੰਧੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਚੁੱਕੇ ਸਵਾਲਾਂ ‘ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੋਸ਼ਲ ਮੀਡੀਆ X ‘ਤੇ ਪੋਸਟ ਪਾ ਕੇ ਪਲਟਵਾਰ ਕੀਤਾ ਹੈ। AAP Punjab ਨੇ ਟਵੀਟ ਕਰ ਕੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਅਧੂਰਾ ਗਿਆਨ ਹੈ।


ਟਵੀਟ ‘ਚ ਲਿਖਿਆ ਹੈ – ਮੁੱਖ ਮੰਤਰੀ ਪੰਜਾਬ @BhagwantMann ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ‘ਤੇ ‘ਅੱਧੇ ਪੱਕੇ ਹੋਏ ਗਿਆਨ’ ਲਈ ਕੀਤੀ ਆਲੋਚਨਾ… LOP ਪ੍ਰਤਾਪ ਬਾਜਵਾ PR 126 ‘ਤੇ ਆਪਣੇ ਬੇਬੁਨਿਆਦ ਦਾਅਵਿਆਂ ਨਾਲ ਗਲਤ ਜਾਣਕਾਰੀ ਫੈਲਾ ਰਿਹਾ ਹੈ।
ਪੀਏਯੂ ਦੇ ਮਾਹਿਰਾਂ ਨੇ ਪੁਸ਼ਟੀ ਕੀਤੀ ਹੈ ਕਿ ਝੋਨੇ ਦੀ ਇਹ ਕਿਸਮ 20-25% ਪਾਣੀ ਦੀ ਬਚਤ ਕਰਦੀ ਹੈ, ਤੂੜੀ ਦਾ ਭਾਰ 10% ਘਟਾਉਂਦੀ ਹੈ, ਅਤੇ ਪ੍ਰਤੀ ਏਕੜ 5000 ਰੁਪਏ ਦੀ ਲਾਗਤ ਘਟਾਉਂਦੀ ਹੈ, ਜਿਸ ਨਾਲ ਕਿਸਾਨਾਂ ਨੂੰ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਇੱਕ ਲੰਮੀ ਵਿੰਡੋ ਮਿਲਦੀ ਹੈ।
ਕਿਸਾਨਾਂ ਦੇ ਪੂਰੇ ਸਹਿਯੋਗ ਨਾਲ ਪੰਜਾਬ ਭਰ ਵਿੱਚ ਖਰੀਦ ਨਿਰਵਿਘਨ ਚੱਲ ਰਹੀ ਹੈ।

ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕਰ ਕੇ ਕਿਹਾ ਕਿ ਸੂਬੇ ਦੀਆਂ ਮੰਡੀਆਂ ‘ਚ ਝੋਨੇ ਦੀ ਨਿਰਵਿਘਨ ਖਰੀਦ ਨੂੰ ਲੈ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ…

ਨਾਲ ਹੀ ਮੰਡੀਆਂ ‘ਚ ਝੋਨੇ ਦੀ ਫ਼ਸਲ ਦੀ ਸੁਚਾਰੂ ਖ਼ਰੀਦ ਅਤੇ ਲਿਫਟਿੰਗ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਰੋਜ਼ਾਨਾ 7 ਤੋਂ 8 ਮੰਡੀਆਂ ਦਾ ਦੌਰਾ ਕਰਕੇ ਰਿਪੋਰਟ ਭੇਜਣ ਲਈ ਵੀ ਕਿਹਾ… ਅਸੀਂ ਚਾਹੁੰਦੇ ਹਾਂ ਕਿ ਸਾਡੇ ਕਿਸਾਨ ਭਰਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ… ਉਹ ਖੁਸ਼ੀ ਖੁਸ਼ੀ ਆਪਣੀ ਫ਼ਸਲ ਵੇਚ ਕੇ ਸਮੇਂ ਸਿਰ ਆਪਣੇ ਪਰਿਵਾਰ ਵਿੱਚ ਜਾਣ…।

Punjab political news aap congress cmbhagwantmann partapbajwa

error: Content is protected !!