ਬਚਪਨ ‘ਚ ਦੇਖਿਆ ਪਿਤਾ ਦਾ ਕ+ਤ+ਲ, ਵੱਡੀ ਹੋ ਕੇ 25 ਸਾਲ ਬਾਅਦ ਪੁਲਿਸ ਅਫਸਰ ਬਣ ਕੇ ਫੜੇ ਕਾਤ+ਲ
ਵੀਓਪੀ ਬਿਊਰੋ – ਬ੍ਰਾਜ਼ੀਲ ‘ਚ ਇਕ ਧੀ ਨੇ ਆਪਣੇ ਪਿਤਾ ਦੇ ਕਾਤਲ ਦੇ ਫੜੇ ਜਾਣ ਦਾ 25 ਸਾਲ ਇੰਤਜ਼ਾਰ ਕੀਤਾ। ਗਿਸਲੇਨ ਨਾਂ ਦੀ ਇਸ ਔਰਤ ਨੇ ਨਾ ਸਿਰਫ ਆਪਣੇ ਪਿਤਾ ਦੇ ਕਤਲ ਦਾ ਬਦਲਾ ਲਿਆ ਹੈ, ਸਗੋਂ ਲੱਖਾਂ ਲੋਕਾਂ ਲਈ ਪ੍ਰੇਰਨਾ ਸਰੋਤ ਵੀ ਬਣ ਚੁੱਕੀ ਹੈ।
ਫਰਵਰੀ 1999 ਵਿੱਚ, ਬ੍ਰਾਜ਼ੀਲ ਦੇ ਬੋਆ ਵਿਸਟਾ ਵਿੱਚ ਰਹਿਣ ਵਾਲੇ ਗਿਵਾਲਡੋ ਦੀ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਉਸਦੇ ਕਾਤਲ ਰਾਇਮੁੰਡੋ ਅਲਵੇਸ ਗੋਮਜ਼ ਨੂੰ ਫੜਨ ਦੀ ਬਹੁਤ ਕੋਸ਼ਿਸ਼ ਕੀਤੀ ਸੀ, ਪਰ ਉਹ ਹਮੇਸ਼ਾ ਪੁਲਿਸ ਦੀ ਪਹੁੰਚ ਤੋਂ ਬਾਹਰ ਰਿਹਾ।