ਰੋਟੀ ਖਾਂਦਿਆ ‘ਤੇ ਚਾੜ੍ਹ’ਤੀ ਤੇਜ਼ ਰਫ਼ਤਾਰ ਕਾਰ, ਨਿਵਾਲਾ ਅੰਦਰ ਜਾਣ ਤੋਂ ਪਹਿਲਾਂ ਨਿਕਲ ਗਈ ਜਾਨ

ਰੋਟੀ ਖਾਂਦਿਆ ‘ਤੇ ਚਾੜ੍ਹ’ਤੀ ਤੇਜ਼ ਰਫ਼ਤਾਰ ਕਾਰ, ਮੌਕੇ ‘ਤੇ 2 ਜਣਿਆਂ ਨੇ ਤੋੜਿਆ ਦਮ

 

ਨੰਗਲ (ਵੀਓਪੀ ਬਿਊਰੋ) ਪੰਜਾਬ ਹਿਮਾਚਲ ਪ੍ਰਦੇਸ਼ ਬਾਰਡਰ ਨੇੜੇ ਵਸੇ ਨੰਗਲ ਤੋਂ ਇੱਕ ਬਹੁਤ ਹੀ ਦਰਦਨਾਕ ਅਤੇ ਦੁਖਦਾਇਕ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਕਾਰ ਦੀ ਟੱਕਰ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਹੈ ਅਤੇ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਕਾਰ ਨੰਗਲ ਤੋਂ ਸੰਤੋਸ਼ਗੜ੍ਹ ਵੱਲ ਬਹੁਤ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ। ਟੋਲ ਬੂਥ ’ਤੇ ਮੁਲਾਜ਼ਮ ਖਾਣਾ ਖਾ ਰਹੇ ਸਨ ਅਤੇ ਕਾਰ ਟੋਲ ਨਾਕੇ ਨਾਲ ਟਕਰਾਅ ਗਈ। ਟੱਕਰ ਇੰਨੀ ਭਿਆਨਕ ਸੀ ਕਿ ਇਕ ਮੁਲਾਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜੇ ਨੇ ਹਸਪਤਾਲ ’ਚ ਦਮ ਤੋੜ ਦਿੱਤਾ। ਤੀਜਾ ਮੁਲਾਜ਼ਮ ਗੰਭੀਰ ਹਾਲਤ ’ਚ ਹੈ ਅਤੇ ਉਸ ਨੂੰ ਇਲਾਜ ਲਈ ਤੁਰੰਤ ਚੰਡੀਗੜ੍ਹ ਭੇਜਿਆ ਗਿਆ।

 

ਪੁਲਿਸ ਅਧਿਕਾਰੀਆਂ ਮੁਤਾਬਕ ਹਾਦਸੇ ਦਾ ਮੁੱਖ ਕਾਰਨ ਕਾਰ ਦੀ ਤੇਜ਼ ਰਫ਼ਤਾਰ ਤੇ ਡਰਾਈਵਰ ਦੀ ਬੇਧਿਆਨੀ ਸੀ। ਹਾਦਸੇ ਦੀ ਸ਼ਿੱਦਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟੋਲ ਨਾਕੇ ਦਾ ਪੂਰਾ ਲੋਹੇ ਦਾ ਢਾਂਚਾ ਟੁੱਟ ਗਿਆ ਅਤੇ ਉਸ ਦੇ ਟੁਕੜੇ ਦੂਰ-ਦੂਰ ਤੱਕ ਫੈਲ ਗਏ। ਹਾਦਸੇ ਤੋਂ ਬਚਣ ਲਈ ਕੁਝ ਮੁਲਾਜ਼ਮਾਂ ਨੇ ਭੱਜ ਕੇ ਜਾਨ ਬਚਾਈ। ਕਾਰ ਦੇ ਮਾਲਕ ਦੀ ਪਹਿਚਾਣ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਨੰਗਲ ਖੁਰਦ ਪਿੰਡ ਦੇ ਵਜੋਂ ਹੋਈ ਹੈ। ਪੁਲਿਸ ਨੇ ਕਾਰ ਅਤੇ ਮਾਲਕ ਦੀ ਪਹਿਚਾਣ ਕਰ ਲਈ ਹੈ ਅਤੇ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ।

ਸੰਤੋਸ਼ਗੜ ਪੁਲਿਸ ਚੌਕੀ ਦੇ ਇੰਚਾਰਜ ਰਾਜੇਸ਼ ਕੁਮਾਰ ਮੌਕੇ ‘ਤੇ ਪੁੱਜੇ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ। ਇਹ ਹਾਦਸਾ ਹਿਮਾਚਲ ਦੇ ਸੰਤੋਸ਼ਗੜ੍ਹ ਬਾਰਡਰ ’ਤੇ ਟੋਲ ਨਾਕੇ ’ਤੇ ਵਾਪਰਿਆ ਜਿੱਥੇ ਸ਼ੇਵਰਲੇਟ ਕਰੂਜ਼ ਕਾਰ ਨੰਬਰ ਐੱਚਪੀ 37ਬੀ 8798 ਨੇ ਟੋਲ ਬੂਥ ’ਤੇ ਖਾਣਾ ਖਾ ਰਹੇ ਮੁਲਾਜ਼ਮਾਂ ਨੂੰ ਸਿੱਧੀ ਟੱਕਰ ਮਾਰੀ ਜਿਸ ਨਾਲ ਇਕ ਮੁਲਾਜ਼ਮ ਰਣਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।

Punjab nangal accident car two death latest news

error: Content is protected !!