ਥੋੜੇ ਬਹੁਤ ਹੰਗਾਮੇ ਨੂੰ ਛੱਡ ਕੇ ਸ਼ਾਂਤਮਈ ਨਿਬੜੀਆਂ ਪੰਚਾਇਤੀ ਚੋਣਾਂ

ਥੋੜੇ ਬਹੁਤ ਹੰਗਾਮੇ ਨੂੰ ਛੱਡ ਕੇ ਸ਼ਾਂਤਮਈ ਨਿਬੜੀਆਂ ਪੰਚਾਇਤੀ ਚੋਣਾਂ

ਜਲੰਧਰ (ਵੀਓਪੀ ਬਿਊਰੋ) ਪੰਜਾਬ ਵਿੱਚ ਅੱਜ ਪੰਚਾਇਤੀ ਚੋਣਾਂ ਦਾ 4 ਵਜੇ ਸਮਾਪਨ ਹੋ ਗਿਆ ਹੈ। 4 ਵਜੇ ਤੱਕ ਜੋ ਜੋ ਵੋਟਰ ਪੋਲਿੰਗ ਬੂਥ ਅੰਦਰ ਮੌਜੂਦ ਸਨ ਉਹਨਾਂ ਦੀ ਵੋਟ ਭੁਗਤਾਈ ਜਾ ਰਹੀ ਸੀ। ਅੱਜ ਸ਼ਾਮ ਤੱਕ ਹੀ ਨਤੀਜੇ ਵੀ ਸਾਫ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਅਤੇ ਪਿੰਡਾਂ ਨੂੰ ਆਪਣੇ ਨਵੇਂ ਸਰਤਾਜ ਮਤਲਬ ਕਿ ਸਰਪੰਚ ਅਤੇ ਪੰਚ ਮਿਲ ਜਾਣਗੇ ਜੋ ਉਹਨਾਂ ਦੇ ਹੱਕਾਂ ਦੀ ਆਵਾਜ਼ ਉਠਾਉਣਗੇ ਅਤੇ ਪਿੰਡਾਂ ਦੇ ਵਿਕਾਸ ਲਈ ਯਤਨ ਕਰਨਗੇ।

 

ਇਹ ਪੰਚਾਇਤੀ ਚੋਣਾਂ ਹੀ ਸਰਕਾਰ ਦਾ ਭਵਿੱਖ ਅਤੇ ਸਰਕਾਰ ਦੀ ਸੱਤਾ ਤੇ ਕਰਦੀਆਂ ਹਨ ਹਾਲਾਂਕਿ ਇਸ ਵਾਰ ਪੰਚਾਇਤੀ ਚੋਣਾਂ ਕਾਫੀ ਵਿਵਾਦਾਂ ਵਿੱਚ ਵੀ ਰਹੀਆਂ ਨੇ ਜਦੋਂ ਵਿਰੋਧੀਆਂ ਨੇ ਪੰਜਾਬ ਸਰਕਾਰ ਉੱਤੇ ਧਾਂਦਲੀਆਂ ਦੇ ਦੋਸ਼ ਲਗਾਏ ਨੇ ਪਰ ਕੁੱਲ ਮਿਲਾ ਕੇ ਅੱਜ ਦੇਖਿਆ ਜਾਵੇ ਤਾਂ ਪੰਚਾਇਤੀ ਚੋਣਾਂ ਪੰਜਾਬ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਸੰਪੰਨ ਹੋ ਗਈਆਂ ਨੇ ਕਿਤੇ ਕਿਤੇ ਕੁੱਟਮਾਰ ਅਤੇ ਹਲਕੇ ਫੁਲਕੇ ਹੰਗਾਮੇ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਪਰ ਇਸ ਤਰ੍ਹਾਂ ਦੀ ਕੋਈ ਵੱਡੀ ਖਬਰ ਸਾਹਮਣੇ ਨਹੀਂ ਆਈ ਹ ਜੋ ਕਿ ਲੋਕਤੰਤਰ ਦੇ ਇਸ ਤਿਉਹਾਰ ਪੰਚਾਇਤੀ ਚੋਣਾਂ ਨੂੰ ਸ਼ਰਮਸਾਰ ਕਰ ਸਕੇ।Punjab political panchayat election’s closed latest news jalandhar

error: Content is protected !!