ਉਮਰ ਅਬਦੁਲਾ ਨੂੰ ਮੁੱਖ ਮੰਤਰੀ ਬਣਾਉਣ ‘ਚ ਜਾਨ ਲਾਉਣ ਵਾਲੇ ਰਾਹੁਲ ਗਾਂਧੀ ਦਾ ਕੋਈ MLA ਨਹੀਂ ਹੋਵੇਗਾ ਸਰਕਾਰ ਦਾ ਹਿੱਸਾ
ਵੀਓਪੀ ਬਿਊਰੋ- ਜੰਮੂ ਕਸ਼ਮੀਰ ਵਿੱਚ ਨੈਸ਼ਨਲ ਕਾਨਫਰੰਸ ਦੇਵ ਮਰ ਅਬਦੁਲ ਅਬਦੁੱਲਾ ਮੁੱਖ ਮੰਤਰੀ ਵਜੋਂ ਸੌਂ ਚੁੱਕਣਗੇ। ਇਸ ਦੌਰਾਨ ਕਾਂਗਰਸ ਵੱਲੋਂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ, ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ, ਮਹਾਰਾਸ਼ਟਰ ਤੋਂ ਊਧਵ ਠਾਕਰੇ ਤੇ ਤਰਿਣਮੂਲ ਕਾਂਗਰਸ ਬੰਗਾਲ ਵੱਲੋਂ ਮਮਤਾ ਬੈਨਰਜੀ ਅਤੇ ਸਪਾ ਵੱਲੋਂ ਅਖਿਲੇਸ਼ ਯਾਦਵ ਅਤੇ ਹੋਰ ਵੱਡੇ ਆਗੂਆਂ ਦੇ ਪਹੁੰਚਣ ਦੀ ਸੰਭਾਵਨਾ ਦੱਸੀ ਜਾ ਰਹੀ ਜਿਨਾਂ ਨੂੰ ਸੱਦਾ ਭੇਜਿਆ ਗਿਆ ਹੈ।
ਇਸ ਦੇ ਨਾਲ ਹੀ ਜੋ ਸਭ ਤੋਂ ਵੱਡੀ ਗੱਲ ਹੈ ਸਾਹਮਣੇ ਆ ਰਹੀ ਹੈ ਕਿ ਜੰਮੂ ਕਸ਼ਮੀਰ ਇਲੈਕਸ਼ਨਾਂ ਵਿੱਚ ਮਿਲ ਕੇ ਚੋਣਾਂ ਲੜਨ ਵਾਲੀ ਨੈਸ਼ਨਲ ਕਾਨਫਰੰਸ ਪਾਰਟੀ ਅਤੇ ਕਾਂਗਰਸ ਪਾਰਟੀ ਸਰਕਾਰ ਬਣਾਉਣ ਵਿੱਚ ਇੱਕ ਨਹੀਂ ਹਨ। ਦਰਅਸਲ ਕਾਂਗਰਸ ਨੇ ਨੈਸ਼ਨਲ ਕਾਨਫਰੰਸ ਪਾਰਟੀ ਨੂੰ ਜੰਮੂ ਕਸ਼ਮੀਰ ਇਲੈਕਸ਼ਨਾਂ ਵਿੱਚ ਸਰਕਾਰ ਬਣਾਉਣ ਵਿੱਚ ਸਾਥ ਨਹੀਂ ਦਿੱਤਾ ਹੈ ਜਦਕਿ ਬਾਹਰੋਂ ਹੀ ਸਮਰਥਨ ਕੀਤਾ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਇੱਕ ਅਹੁਦਾ ਕੈਬਨਟ ਮਨਿਸਟਰ ਵਿੱਚ ਲੈ ਕੇ ਕਾਂਗਰਸ ਨੈਸ਼ਨਲ ਕਾਨਫਰੰਸ ਨੂੰ ਸਹਿਯੋਗ ਕਰੇਗੀ ਪਰ ਕਾਂਗਰਸ ਆਪਣੇ ਜੰਮੂ ਕਸ਼ਮੀਰ ਵਿੱਚ ਮਾੜੇ ਪ੍ਰਦਰਸ਼ਨ ਤੋਂ ਨਾ ਖੁਸ਼ ਨਜ਼ਰ ਆ ਰਹੀ ਹੈ ਇਸ ਲਈ ਇਸ ਨੇ ਇਹ ਫੈਸਲਾ ਲਿਆ ਹੈ ਕਿ ਉਹ ਸਰਕਾਰ ਨੂੰ ਬਾਹਰੋਂ ਹੀ ਸਮਰਥਨ ਕਰਨਗੇ।