ਲਾਰੈਂਸ ਬਿਸ਼ਨੋਈ ਦੇ ਸਾਥੀ ਦੇ ਪਿਤਾ ਨੇ ਜਿੱਤੀ ਸਰਪੰਚੀ, ਕ+ਤ+ਲ ਤੇ ਹੋਰ ਕਈ ਪਰਚੇ ਦਰਜ

ਲਾਰੈਂਸ ਬਿਸ਼ਨੋਈ ਦੇ ਸਾਥੀ ਦੇ ਪਿਤਾ ਨੇ ਜਿੱਤੀ ਸਰਪੰਚੀ, ਕ+ਤ+ਲ ਤੇ ਹੋਰ ਕਈ ਪਰਚੇ ਦਰਜ

ਵੀਓਪੀ ਬਿਊਰੋ- ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਮੈਂਬਰ ਰਾਜਵੀਰ ਸਿੰਘ ਉਰਫ਼ ਰਵੀ ਰਾਜਗੜ੍ਹ ਦੇ ਪਿਤਾ ਜਗਤਾਰ ਸਿੰਘ ਢਿੱਲੋਂ (62) ਨੂੰ ਲੁਧਿਆਣਾ ਜ਼ਿਲ੍ਹੇ ਦੀ ਖੰਨਾ ਸਬ-ਡਿਵੀਜ਼ਨ ਵਿੱਚ ਆਪਣੇ ਜੱਦੀ ਪਿੰਡ ਰਾਜਗੜ੍ਹ ਦਾ ਸਰਪੰਚ ਚੁਣਿਆ ਗਿਆ ਹੈ। ਪੰਜਾਬ ਭਰ ਵਿੱਚ ਪੰਚਾਇਤੀ ਚੋਣਾਂ ਲਈ ਮੰਗਲਵਾਰ ਨੂੰ ਵੋਟਾਂ ਪਈਆਂ।

ਏ-ਕੈਟਾਗਰੀ ਦੇ ਗੈਂਗਸਟਰ ਰਵੀ ਰਾਜਗੜ੍ਹ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਤਲ ਅਤੇ ਕਤਲ ਦੀ ਕੋਸ਼ਿਸ਼ ਸਮੇਤ ਘੱਟੋ-ਘੱਟ 12 ਐਫਆਈਆਰ ਦਰਜ ਹਨ। ਉਹ ਮੰਗਲਵਾਰ ਨੂੰ ਵੋਟਿੰਗ ਦੌਰਾਨ ਪਿੰਡ ਰਾਜਗੜ੍ਹ ਵਿੱਚ ਮੌਜੂਦ ਸੀ। ਉਹ ਜ਼ਮਾਨਤ ‘ਤੇ ਬਾਹਰ ਹੈ।

ਦੋਰਾਹਾ ਥਾਣੇ ਦੇ ਐਸਐਚਓ ਇੰਸਪੈਕਟਰ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਚੁਣੇ ਸਰਪੰਚ ਢਿੱਲੋਂ ਦਾ ਵੀ ਅਪਰਾਧਿਕ ਰਿਕਾਰਡ ਹੈ ਅਤੇ ਉਸ ਖ਼ਿਲਾਫ਼ ਕਈ ਕੇਸ ਦਰਜ ਹਨ। ਇੰਸਪੈਕਟਰ ਨੇ ਕਿਹਾ, ”ਉਸ ‘ਤੇ ਕਤਲ ਸਮੇਤ ਕਈ ਕੇਸ ਦਰਜ ਸਨ ਅਤੇ ਕੁਝ ਸਮਾਂ ਜੇਲ ਵਿਚ ਵੀ ਬਿਤਾਇਆ ਸੀ।

ਇੰਸਪੈਕਟਰ ਨੇ ਦੱਸਿਆ ਕਿ ਢਿੱਲੋਂ ਅਤੇ ਉਸ ਦੇ ਵਿਰੋਧੀ ਉਮੀਦਵਾਰ ਬਲਜਿੰਦਰ ਸਿੰਘ ਵਿਚਕਾਰ ਪੁਰਾਣੀ ਦੁਸ਼ਮਣੀ ਹੈ।

error: Content is protected !!