ਵੋਟਾਂ ਦੀ ਗਿਣਤੀ ਦੌਰਾਨ ਹੋ ਗਈ ਪੰਚ ਦੇ ਉਮੀਦਵਾਰ ਦੀ ਮੌ+ਤ, ਨਤੀਜਾ ਆਇਆ ਤਾਂ ਨਿਕਲਿਆ ਜੇਤੂ

ਵੋਟਾਂ ਦੀ ਗਿਣਤੀ ਦੌਰਾਨ ਹੋ ਗਈ ਪੰਚ ਦੇ ਉਮੀਦਵਾਰ ਦੀ ਮੌ+ਤ, ਨਤੀਜਾ ਆਇਆ ਤਾਂ ਨਿਕਲਿਆ ਜੇਤੂ

 

ਕਾਲਾ ਸੰਘਿਆਂ (ਵੀਓਪੀ ਬਿਊਰੋ) ਕੱਲ੍ਹ ਪੰਜਾਬ ਵਿੱਚ ਪੰਚਾਇਤੀ ਚੋਣਾਂ ਸਮਾਪਤ ਹੋ ਗਈਆਂ ਹਨ ਅਤੇ ਇੱਕਾ – ਦੁੱਕਾ ਜਗ੍ਹਾ ਨੂੰ ਛੱਡ ਕੇ ਬਾਕੀ ਜਗ੍ਹਾ ਪੰਚਾਇਤਾਂ ਦਾ ਐਲਾਨ ਰਾਤ ਤੱਕ ਹੋ ਗਿਆ ਹੈ। ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਹੈ, ਉਨ੍ਹਾਂ ਦੇ ਘਰ ਦਾ ਵਿਆਹਾਂ ਵਰਗਾ ਮਾਹੌਲ ਅਤੇ ਜੋ ਉਮੀਦਵਾਰ ਹਾਰ ਗਏ ਹਨ, ਉਹ ਵੀ ਆਪਣੀ ਹਾਰ ਦਾ ਮੰਥਨ ਕਰ ਰਹੇ ਹਨ। ਕਸਬਾ ਕਾਲਾ ਸੰਘਿਆਂ ਦੇ ਨੇੜਲੇ ਪਿੰਡ ਕਾਹਲਵਾਂ ਤੋਂ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪੰਚ ਦੇ ਉਮੀਦਵਾਰ ਦੀ ਮੌਤ ਹੋ ਗਈ ਅਤੇ ਮੌਤ ਤੋਂ ਬਾਅਦ ਉਹ ਪੰਚੀ ਦੀ ਚੋਣ ਵੀ ਜਿੱਤ ਗਿਆ ਸੀ।

 

 

ਗੱਲ ਕਰੀਏ ਜਲੰਧਰ ਜਿਲੇ ਦੀ ਤਾਂ ਇੱਥੇ ਕਸਬਾ ਕਾਲਾ ਸੰਘਿਆਂ ਦੇ ਨੇੜਲੇ ਪਿੰਡ ਕਾਹਲਵਾਂ ਤੋਂ ਪੰਚ ਉਮੀਦਵਾਰ ਦੀ ਚਲਦੀ ਪੋਲਿੰਗ ਦੌਰਾਨ ਸਿਹਤ ਵਿਗੜਨ ਨਾਲ਼ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਾਹਲਵਾਂ ਦੇ ਪੰਜ ਵਾਰਡਾਂ ਵਿੱਚੋਂ ਵਾਰਡ ਨੰਬਰ 1 ਤੋਂ ਪੰਚ ਉਮੀਦਵਾਰ ਕਰੀਬ 60 ਸਾਲਾਂ ਗੁਰਦੀਪ ਸਿੰਘ ਦੀ ਚਲ ਰਹੀ ਪੋਲਿੰਗ ਦੌਰਾਨ ਅਚਾਨਕ ਸਿਹਤ ਵਿਗੜ ਗਈ ਜਿਸ ਤੇ ਉਸ ਨੂੰ ਕਾਲਾ ਸੰਘਿਆਂ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਗੁਰਦੀਪ ਸਿੰਘ ਨੂੰ ਮ੍ਰਿਤ ਐਲਾਨ ਦਿੱਤਾ।

ਗੁਰਦੀਪ ਸਿੰਘ ਪਹਿਲਾਂ ਤਿੰਨ ਵਾਰ ਪਿੰਡ ਦਾ ਮੈਂਬਰ ਪੰਚਾਇਤ ਰਿਹਾ ਅਤੇ ਇਕ ਵਾਰ ਸਰਪੰਚ ਵੀ ਰਹਿ ਚੁੱਕਾ ਹੈ ਅਤੇ ਬੇਸ਼ੱਕ ਇਸ ਵਾਰ ਬਿਮਾਰ ਹੋਣ ਕਾਰਨ ਜ਼ਿੰਦਗੀ ਤੋਂ ਹਾਰ ਗਿਆ ਪਰ ਪੰਚੀ ਦੀ ਚੋਣ ਇਸ ਵਾਰ ਵੀ ਜਿੱਤ ਗਿਆ।

error: Content is protected !!