ਪਰਾਲੀ ਸਾੜਨ ‘ਚ ਮੋਹਰੀ ਬਣਿਆ ਪੰਜਾਬ, 1,113 ਮਾਮਲੇ ਆਏ ਸਾਹਮਣੇ, ਪ੍ਰਦੂਸ਼ਣ ਵੀ ਵਧਿਆ
ਵੀਓਪੀ ਬਿਊਰੋ – ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਪੰਜਾਬ ਮੋਹਰੀ ਬਣ ਗਿਆ ਹੈ। 15 sep ਤੋ 15 oct ਤਕ 1,113 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਹਰਿਆਣਾ ਚ 559 ਮਾਮਲੇ, ਯੂਪੀ ‘ਚ 528, ਮੱਧ ਪ੍ਰਦੇਸ਼ ਚ 99, ਰਾਜਸਥਾਨ ਚ 93 ਅਤੇ ਦਿੱਲੀ ਚ ਆਏ ਸਿਰਫ 7 ਮਾਮਲੇ ਸਾਹਮਣੇ ਆਏ ਹਨ। ਹਰ ਦਿਨ ਪੰਜਾਬ ਚ ਔਸਤਨ 100 ਮਾਮਲੇ ਸਾਹਮਣੇ ਆ ਰਹੇ ਹਨ।
ਉੱਤਰੀ ਭਾਰਤ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦਾ ਅਸਰ ਮੁੱਖ ਤੌਰ ‘ਤੇ ਪੰਜਾਬ ਵਿਚ ਦੇਖਣ ਨੂੰ ਮਿਲ ਰਿਹਾ ਹੈ। ਮੰਗਲਵਾਰ ਨੂੰ ਪੰਜਾਬ ਦੇ 7 ਵੱਡੇ ਸ਼ਹਿਰਾਂ ਵਿੱਚੋਂ 6 ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਗ੍ਰੀਨ ਤੋਂ ਯੈਲੋ ਜ਼ੋਨ ਤੱਕ ਦੇਖਿਆ ਗਿਆ।
ਇਨ੍ਹਾਂ 6 ਵੱਡੇ ਸ਼ਹਿਰਾਂ ਦਾ ਹਵਾ ਗੁਣਵੱਤਾ ਸੂਚਕ ਅੰਕ 100 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਵੱਧ ਦਰਜ ਕੀਤਾ ਗਿਆ। ਬਠਿੰਡਾ ਦਾ AQI (63 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ) ਤਸੱਲੀਬਖਸ਼ ਦਰਜ ਕੀਤਾ ਗਿਆ।