ਕਰਵਾਚੌਥ ਲਈ ਪਤਨੀ ਨੂੰ ਪੈਸੇ ਦੇਣ ਤੋਂ ਮਨ੍ਹਾ ਕਰਨਾ ਪੈ ਗਿਆ ਭਾਰੀ, ਸਿਰ ਪਾੜ ਕੇ ਕਹਿੰਦੀ ਹੁਣ ਉੱਪਰ ਲਾ ਲਏ

ਕਰਵਾਚੌਥ ਲਈ ਪਤਨੀ ਨੂੰ ਪੈਸੇ ਦੇਣ ਤੋਂ ਮਨ੍ਹਾ ਕਰਨਾ ਪੈ ਗਿਆ ਭਾਰੀ, ਸਿਰ ਪਾੜ ਕੇ ਕਹਿੰਦੀ ਹੁਣ ਉੱਪਰ ਲਾ ਲਏ

 


ਬਰੇਲੀ (ਵੀਓਪੀ ਬਿਊਰੋ) ਕਰਵਾ ਚੌਥ ਨੂੰ ਲੈ ਕੇ ਬਾਜ਼ਾਰਾਂ ‘ਚ ਔਰਤਾਂ ਕਾਫੀ ਖਰੀਦਦਾਰੀ ਕਰ ਰਹੀਆਂ ਹਨ। ਇਸ ਦੌਰਾਨ ਕਰਵਾ ਚੌਥ ਤੋਂ ਪਹਿਲਾਂ ਯੂਪੀ ਦੇ ਬਰੇਲੀ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਔਰਤ ਨੇ ਆਪਣੇ ਪਤੀ ਦਾ ਸਿਰ ਪਾੜ ਦਿੱਤਾ। ਕਾਰਨ ਇਹ ਸੀ ਕਿ ਮਹਿਲਾ ਨੇ ਕਰਵਾ ਚੌਥ ਦੀ ਖਰੀਦਦਾਰੀ ਲਈ ਆਪਣੇ ਪਤੀ ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ।

ਅਹਿਲਾਦਪੁਰ ਵਾਸੀ ਹਰੀਸ਼ ਕੁਮਾਰ ਨੇ ਆਪਣੀ ਪਤਨੀ ਖ਼ਿਲਾਫ਼ ਇਜਤਨਗਰ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਉਸ ਅਨੁਸਾਰ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਉਸ ਨੇ ਤਿੰਨ ਸਾਲ ਪਹਿਲਾਂ ਦੂਜਾ ਵਿਆਹ ਕੀਤਾ ਸੀ। ਜਦੋਂ ਉਹ ਕੰਮ ਤੋਂ ਘਰ ਆਇਆ ਤਾਂ ਉਸਦੀ ਪਤਨੀ ਨੇ 50,000 ਰੁਪਏ ਮੰਗੇ ਅਤੇ ਕਿਹਾ ਕਿ ਉਸਨੇ ਕਰਵਾ ਚੌਥ ਦੀ ਖਰੀਦਦਾਰੀ ਕਰਨੀ ਹੈ। ਇਹ ਸੁਣ ਕੇ ਪਤੀ ਹੈਰਾਨ ਰਹਿ ਗਿਆ ਅਤੇ ਕਿਹਾ ਕਿ ਉਸ ਕੋਲ 50 ਹਜ਼ਾਰ ਰੁਪਏ ਨਹੀਂ ਹਨ। ਪਤੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।


ਫਿਰ ਕੀ ਹੋਇਆ ਕਿ ਦੋਵਾਂ ਵਿਚ ਲੜਾਈ ਸ਼ੁਰੂ ਹੋ ਗਈ। ਝਗੜਾ ਹੱਥੋਪਾਈ ਤੱਕ ਵਧ ਗਿਆ। ਕੁਝ ਦੇਰ ਵਿਚ ਹੀ ਪਤਨੀ ਦਾ ਗੁੱਸਾ ਵੱਧ ਗਿਆ। ਪਤਨੀ ਗੁੱਸੇ ਵਿੱਚ ਆ ਗਈ। ਗੁੱਸੇ ‘ਚ ਆ ਕੇ ਪਤਨੀ ਨੇ ਇੱਟ ਨਾਲ ਪਤੀ ਦਾ ਸਿਰ ਤੋੜ ਦਿੱਤਾ। ਪਤੀ ਨੇ ਇਜਤਨਗਰ ਥਾਣੇ ‘ਚ ਸ਼ਿਕਾਇਤ ਦਰਜ ਕਰਵਾ ਕੇ ਪਤਨੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!